ਪਰਾਲੀ ਸਾੜਨ ਦੇ ਘਟਣ ਲੱਗੇ ਕੇਸ? ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦੇ ਕੀਤੇ ਮਤੇ ਪਾਸ

 ਪਰਾਲੀ ਸਾੜਨ ਦੇ ਘਟਣ ਲੱਗੇ ਕੇਸ? ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦੇ ਕੀਤੇ ਮਤੇ ਪਾਸ

ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਾਰਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਸੰਭਾਲਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਅਹਿਮ ਗੱਲ ਹੈ ਕਿ ਇਸ ਮੁਹਿੰਮ ਦਾ ਅਸਰ ਵੀ ਵਿਖਾਈ ਦੇਣ ਲੱਗਾ ਹੈ। ਪਿੰਡ ਦੀਆਂ ਪੰਚਾਇਤਾਂ ਮਤੇ ਪਾ ਕੇ ਪਰਾਲੀ ਨਾ ਸਾੜਨ ਦਾ ਆਇਦ ਲੈ ਰਹੀਆਂ ਹਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਜਾਂਸਲਾ, ਕਾਲੋਮਾਜਰਾ, ਜਨਸੂਈ ਤੇ ਫਰੀਦਪੁਰ ਦੀਆਂ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ ਤੇ ਪਿੰਡਾਂ ਦੇ ਧਾਰਮਿਕ ਸਥਾਨਾਂ ਤੋਂ ਮੁਨਾਦੀ ਕਰਵਾਈ ਜਾ ਰਹੀ ਹੈ।

Will take 4-5 years to properly resolve stubble burning issue: Punjab  pollution control board | Latest News Delhi - Hindustan Times

ਇਸ ਵਾਰ ਕਿਸਾਨ ਖੁਦ ਹੀ ਪਰਾਲੀ ਨਾ ਸਾੜਨ ਦੀ ਚਰਚਾ ਕਰ ਰਹੇ ਹਨ।  ਰਾਜਪੁਰਾ ਦੇ ਖੇਤੀਬਾੜੀ ਵਿਸਥਾਰ ਅਫ਼ਸਰ ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡਾਂ ‘ਚ ਜਾ ਕੇ ਇਸ ਮੁਹਿੰਮ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡਾਂ ‘ਚ ਪੰਚਾਇਤਾਂ ਤੋਂ ਮਤੇ ਵੀ ਪੁਆਏ ਜਾ ਰਹੇ ਹਨ ਤਾਂ ਜੋ ਵਿਭਾਗ ਦੇ ਨਾਲ-ਨਾਲ ਪੰਚਾਇਤਾਂ ਵੀ ਕਿਸਾਨਾਂ ਨੂੰ ਜਾਗਰੂਕ ਕਰਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜ਼ੀਰੋ ਬਰਨਿੰਗ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਉਧਰ, ਪੰਜਾਬ ਵਿਚ ਫ਼ਸਲਾਂ ਕੱਟਣ ਤੋਂ ਬਾਅਦ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਖਨੌਰਾ, ਨਾਭਾ ‘ਚ ਸਮਾਗਮ ਕਰਵਾਇਆ ਗਿਆ।

ਸਮਾਗਮ ਵਿਚ 400 ਤੋਂ ਵੱਧ ਕਿਸਾਨਾਂ, ਸਕੂਲੀ ਬੱਚਿਆਂ, ਪਿੰਡਾਂ ਦੀਆਂ ਔਰਤਾਂ, ਸਰਕਾਰੀ ਅਧਿਕਾਰੀਆਂ ਤੇ ਉਦਯੋਗਿਕ ਮੈਂਬਰਾਂ ਨੇ ਹਿੱਸਾ ਲਿਆ। ਸਮਾਗਮ ਸੀਆਈਆਈ ਵੱਲੋਂ ਕਰਵਾਇਆ ਗਿਆ ਸੀ ਜੋ ਪੰਜਾਬ ਤੇ ਹਰਿਆਣਾ ਵਿਚ ਪਰਾਲੀ (ਫ਼ਸਲਾਂ ਦੀ ਰਹਿੰਦ-ਖੂੰਹਦ) ਪ੍ਰਬੰਧਨ ਪਹਿਲ ਨੂੰ ਉਤਸ਼ਾਹਿਤ ਕਰ ਰਿਹਾ ਹੈ ਤਾਂ ਕਿ ਪਰਾਲੀ ਸਾੜਨ ਦੀ ਬਜਾਏ ਹੋਰ ਵਿਕਲਪਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਆਪਣਾ ਸਮਰਥਨ ਦਿੱਤਾ ਗਿਆ ਸੀ, ਜੋ ਪਰਾਲੀ (ਫ਼ਸਲ ਦੀ ਰਹਿੰਦ-ਖੂੰਹਦ) ਪ੍ਰਬੰਧਨ ਮੁਹਿੰਮ ‘ਚ ਸੀਆਈਆਈ ਨਾਲ ਸਾਂਝੇਦਾਰੀ ਕਰ ਰਿਹਾ ਹੈ। ਸੀਆਈਆਈ ਦੇ ਵੱਖ-ਵੱਖ ਯਤਨਾਂ ਨਾਲ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ 73 ਪਿੰਡਾਂ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਕਾਫੀ ਕਮੀ ਆਈ ਹੈ। ਇਸ ਸਬੰਧੀ ਈਸ਼ਾ ਸਿੰਘਲ ਏਡੀਸੀ (ਵਿਕਾਸ) ਪਟਿਆਲਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਸਭ ਤੋਂ ਵੱਧ ਸ਼ਿਕਾਰ ਕਿਸਾਨ ਖ਼ੁਦ ਹਨ।

Leave a Reply

Your email address will not be published.