ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੇ ਚੁੱਕਿਆ ਨਵਾਂ ਕਦਮ, ਕਿਸਾਨਾਂ ਨੂੰ ਦਿੱਤੀਆਂ ਸੁਪਰਸੀਡਰ ਮਸ਼ੀਨਾਂ

 ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੇ ਚੁੱਕਿਆ ਨਵਾਂ ਕਦਮ, ਕਿਸਾਨਾਂ ਨੂੰ ਦਿੱਤੀਆਂ ਸੁਪਰਸੀਡਰ ਮਸ਼ੀਨਾਂ

ਪਿੰਡ ਚੱਪੜ ਚਿੜੀ ਖੁਰਦ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਮਦਦ ਕਰਨ ਲਈ ਸ਼ੁੱਕਰਵਾਰ ਨੂੰ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨੂੰ ਲੈ ਕੇ ਨਵਾਂ ਕਦਮ ਚੁੱਕਿਆ ਗਿਆ ਹੈ। ਕਿਸਾਨਾਂ ਨੂੰ 6 ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੀ ਹਾਜ਼ਰ ਸਨ।

Tackling paddy stubble: Super Seeder machine to be launched today | Cities  News,The Indian Express

ਸੁਪਰ ਸੀਡਰ ਪ੍ਰਦਾਨ ਕਰਨ ਵਾਲੇ ਮੈਕਸ ਹਸਪਤਾਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪਿਨਾਕ ਮੌਦਗਿਲ ਨੇ ਕਿਹਾ ਕਿ ਉਹਨਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਇਹ ਪਹਿਲ ਕੀਤੀ ਗਈ ਹੈ। ਮੈਕਸ ਵੱਲੋਂ 11 ਹੋਰ ਸੁਪਰ ਸੀਡਰ ਮਸ਼ੀਨਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਕਿਸਾਨਾਂ ਨੂੰ ਸੌਂਪੀਆਂ ਜਾਣਗੀਆਂ।

ਕੁਲਵੰਤ ਸਿੰਘ ਨੇ ਕਿਹਾ ਕਿ ਵਾਤਾਵਾਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਾਤਾਵਾਰਨ ਪ੍ਰੇਮੀਆਂ ਅਤੇ ਮਾਨਵਤਾਵਾਦੀ ਸੰਸਥਾਵਾਂ ਵੱਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਮਲਟੀਪਰਪਜ਼ ਖੇਤੀਬਾੜੀ ਸਹਿਕਾਰੀ ਸਭਾਵਾਂ, ਘੜੂੰਆਂ, ਭਾਗੋ ਮਾਜਰਾ, ਦੱਪਰ, ਕੁਰਾਲੀ, ਹਲਕਾ ਮਾਣਕਪੁਰ ਸਰੀਦ ਨੂੰ ਛੇ ਸੁਪਰ ਸੀਡਰ ਮਸ਼ੀਨਾਂ ਸੌਂਪੀਆਂ ਗਈਆਂ। ਟਰੈਕਟਰ ਅਤੇ ਡਰਾਈਵਰ ਦੀ ਉਪਲਬਧਤਾ, ਖੇਤ ਦੀ ਸਥਿਤੀ ਆਦਿ ਦੇ ਅਧੀਨ ਪ੍ਰਤੀ ਦਿਨ 30-35 ਏਕੜ ਜ਼ਮੀਨ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਇੱਕ ਮਸ਼ੀਨ ਕਾਫ਼ੀ ਹੈ।

 

Leave a Reply

Your email address will not be published.