ਪਨਬੱਸ, ਪੀਆਰਟੀਸੀ ਯੂਨੀਅਨ ਨੇ ਬੱਸਾਂ ਦਾ ਚੱਕਾ ਕੀਤਾ ਜਾਮ, ਅੱਡਿਆਂ ’ਚ ਹੀ ਖੜੀਆਂ ਬੱਸਾਂ

 ਪਨਬੱਸ, ਪੀਆਰਟੀਸੀ ਯੂਨੀਅਨ ਨੇ ਬੱਸਾਂ ਦਾ ਚੱਕਾ ਕੀਤਾ ਜਾਮ, ਅੱਡਿਆਂ ’ਚ ਹੀ ਖੜੀਆਂ ਬੱਸਾਂ

ਆਊਟਸੋਰਸ ਤੇ 28 ਨਵੇਂ ਭਰਤੀ ਹੋਏ ਡਰਾਈਵਰਾਂ ਨੂੰ ਡਿਪੂ ਅਲਾਟ ਕੀਤੇ ਜਾਣ ਤੋਂ ਖ਼ਫ਼ਾ ਪਨਬੱਸ, ਪੀਆਰਟੀਸੀ ਯੂਨੀਅਨ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦੇ ਹੋਏ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ ਜਿਸ ਨਾਲ ਯਾਤਰੀਆਂ ਵਿੱਚ ਹਾਹਾਕਾਰ ਮਚ ਗਈ ਹੈ। ਸਰਕਾਰ ਅਤੇ ਮਹਿਕਮੇ ਵੱਲੋਂ ਯੂਨੀਅਨ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਅੱਜ ਯੂਨੀਅਨ ਦੀ ਹੜਤਾਲ ਜਾਰੀ ਰਹੇਗੀ ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਲਈ ਪ੍ਰੇਸ਼ਾਨੀ ਝੱਲਣੀ ਪਵੇਗੀ।

50% rebate for women in PRTC bus fare of little help

ਸ਼ਾਮੀਂ 4 ਵਜੇ ਮੁੱਖ ਮੰਤਰੀ ਦੇ ਸਪੈਸ਼ਲ ਸਕੱਤਰ ਆਈਏਐਸ ਅਧਿਕਾਰੀ ਰਵੀ ਭਗਤ ਨਾਲ ਯੂਨੀਅਨ ਦੀ ਮੀਟਿੰਗ ਰੱਖੀ ਗਈ ਹੈ, ਜਿਸ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਸਬੰਧੀ ਅਗਲਾ ਫ਼ੈਸਲਾ ਆਵੇਗਾ। ਇਸ ਸਬੰਧੀ ਅਹੁਦੇਦਾਰਾਂ ਨੇ ਕਿਹਾ ਕਿ ਯੂਨੀਅਨ ਦੇ ਆਊਟਸੋਰਸ ਭਰਤੀ ਡਰਾਈਵਰਾਂ ਦੀ ਨਿਯੁਕਤੀ ਰੱਦ ਕਰਨ ਲਈ ਸਰਕਾਰ ਨੂੰ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਤੈਅ ਸਮੇਂ ਦੌਰਾਨ ਮਹਿਕਮੇ ਵੱਲੋਂ ਨਿਯੁਕਤੀਆਂ ਰੱਦ ਕਰਨ ਸਬੰਧੀ ਕੋਈ ਚਿੱਠੀ ਜਾਰੀ ਨਹੀਂ ਕੀਤੀ ਗਈ।

ਇਸ ਕਾਰਨ ਯੂਨੀਅਨ ਨੇ ਸੰਘਰਸ਼ ਸ਼ੁਰੂ ਕੀਤਾ ਹੈ। ਯੂਨੀਅਨ ਵੱਲੋਂ ਬੀਤੇ ਦਿਨ ਦੁਪਹਿਰ 3 ਵਜੇ ਦੇ ਲਗਭਗ ਬੱਸਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਲੈਣ ਤੋਂ ਬਾਅਦ ਜਿਹੜੀਆਂ ਬੱਸਾਂ ਬੱਸ ਅੱਡਿਆਂ ਜਾਂ ਡਿਪੂਆਂ ਵਿੱਚ ਖੜ੍ਹੀਆਂ ਸਨ, ਉਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਜਦਕਿ ਰੂਟ ਤੇ ਚੱਲ ਰਹੀਆਂ ਬੱਸਾਂ ਨੇ ਡਿਪੂਆਂ ਵਿੱਚ ਵਾਪਸ ਆਉਣ ਤੋਂ ਬਾਅਦ 1500 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਚੁੱਕਾ ਸੀ।

ਇਸ ਸਬੰਧੀ ਯੂਨੀਅਨ ਦਾ ਕਹਿਣਾ ਹੈ ਕਿ ਲੰਮੇ ਰੂਟਾਂ ਅਤੇ ਦੂਜੇ ਸੂਬਿਆਂ ਵਿੱਚ ਗਈਆਂ ਬੱਸਾਂ ਵਾਪਸ ਆਉਣ ਤੋਂ ਬਾਅਦ ਡਿਪੂਆਂ ਵਿੱਚ ਖੜ੍ਹੀਆਂ ਕਰ ਦਿੱਤੀਆਂ ਜਾਣਗੀਆਂ। ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਡਿਪੂਆਂ ਵਿੱਚ ਇਕੱਠੇ ਹੋਏ ਯੂਨੀਅਨ ਕਰਮਚਾਰੀਆਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਜਲੰਧਰ ਡਿਪੂ-2 ਵਿੱਚ ਸੂਬਾਈ ਬੁਲਾਰੇ ਦਲਜੀਤ ਸਿੰਘ ਜੱਲੇਵਾਲ, ਡਿਪੂ ਪ੍ਰਧਾਨ ਸਤਪਾਲ ਸਿੰਘ ਸੱਤਾ ਦੀ ਅਗਵਾਈ ਵਿੱਚ ਹੋਏ ਰੋਸ ਪ੍ਰਦਰਸ਼ਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਆਊਟਸੋਰਸ ਵਿੱਚ ਭਰਤੀ ਪ੍ਰਕਿਰਿਆ ਰੋਕਣ ਦੀਆਂ ਗੱਲਾਂ ਤੇ ਕਈ ਵਾਰ ਸਹਿਮਤੀ ਬਣ ਚੁੱਕੀ ਹੈ ਪਰ ਇਸ ਦੇ ਉਲਟ ਜਾਂਦੇ ਹੋਏ ਬੁੱਧਵਾਰ ਨੂੰ 28 ਡਰਾਈਵਰਾਂ ਦੀ ਵੱਖ-ਵੱਖ ਡਿਪੂਆਂ ਵਿੱਚ ਨਿਯੁਕਤੀ ਬਾਰੇ ਚਿੱਠੀ ਜਾਰੀ ਕਰ ਦਿੱਤੀ ਗਈ ਹੈ।

ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਅਤੇ ਵਿਭਾਗ ਆਪਣੀਆਂ ਗੱਲਾਂ ਤੇ ਕਾਇਮ ਨਹੀਂ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ 28 ਡਰਾਈਵਰਾਂ ਦੀ ਨਿਯੁਕਤੀ ਰੱਦ ਕਰਕੇ ਆਊਟਸੋਰਸ ਟੀਮ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ। ਮਹਿਕਮੇ ਵੱਲੋਂ 28 ਡਰਾਈਵਰਾਂ ਦੀ ਭਰਤੀ ਕਰਕੇ ਉਨ੍ਹਾਂ ਨੂੰ ਰੂਟਾਂ ’ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਯੂਨੀਅਨ ਦਾ ਕਹਿਣਾ ਹੈ ਕਿ ਵਿਭਾਗੀ ਅਧਿਕਾਰੀ ਸਾਜ਼ਿਸ਼ ਤਹਿਤ ਨਵੇਂ ਡਰਾਈਵਰਾਂ ਕੋਲੋਂ ਬੱਸਾਂ ਚਲਵਾ ਕੇ ਉਨ੍ਹਾਂ ਦੀ ਹੜਤਾਲ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

Leave a Reply

Your email address will not be published. Required fields are marked *