ਪਤਨੀ, ਬੱਚਿਆਂ ਤੇ ਸੱਸ-ਸਹੁਰੇ ਨੂੰ ਖ਼ਤਮ ਕਰਨ ਵਾਲੇ ਵਿਅਕਤੀ ਨੇ ਆਪਣੀ ਵੀ ਜੀਵਨ ਲੀਲਾ ਕੀਤੀ ਸਮਾਪਤ

 ਪਤਨੀ, ਬੱਚਿਆਂ ਤੇ ਸੱਸ-ਸਹੁਰੇ ਨੂੰ ਖ਼ਤਮ ਕਰਨ ਵਾਲੇ ਵਿਅਕਤੀ ਨੇ ਆਪਣੀ ਵੀ ਜੀਵਨ ਲੀਲਾ ਕੀਤੀ ਸਮਾਪਤ

ਸੋਮਵਾਰ ਰਾਤ ਨੂੰ ਪਤੀ ਨੇ ਸਹੁਰੇ ਘਰ ਵਿੱਚ ਆਪਣੇ ਸਹੁਰੇ, ਸੱਸ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਹ ਘਟਨਾ ਜਲੰਧਰ ਦੇ ਪਿੰਡ ਬੀਟਲਾਂ ਦੀ ਦੱਸੀ ਜਾ ਰਹੀ ਹੈ। ਹੁਣ ਵੱਡੀ ਖ਼ਬਰ ਸਾਹਮਣੇ ਇਹ ਆ ਰਹੀ ਹੈ ਕਿ ਉਕਤ ਵਿਅਕਤੀ ਨੇ ਵੀ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਲਾਸ਼ ਸਤਲੁਜ ਦਰਿਆ ਨੇੜੇ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ।

The whole family was set on fire due to the dispute of keeping the two children of the first husband, a new revelation about the horrible incident. Jalandhar News: ਪਹਿਲੇ ਪਤੀ ਦੇ ਦੋ ਬੱਚਿਆਂ ਨੂੰ ਨਾਲ ਰੱਖਣ ਦੇ ਝਗੜੇ ਕਰਕੇ ਲਾਈ ਪੂਰੇ ਪਰਿਵਾਰ ਨੂੰ ਅੱਗ, ਖ਼ੌਫਨਾਕ ਘਟਨਾ ਬਾਰੇ ਨਵਾਂ ਖੁਲਾਸਾ

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦਈਏ ਕਿ ਜਦੋਂ ਉਕਤ ਵਿਅਕਤੀ ਆਪਣੇ ਸਹੁਰੇ ਘਰ ਗਿਆ ਤਾਂ ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਮੋਹਲ, ਪੁੱਤਰੀ ਅਰਸ਼ਦੀਪ ਕੌਰ, ਸੱਸ ਜੋਗਿੰਦਰੋ ਬਾਈ ਅਤੇ ਉਸ ਦਾ ਸਹੁਰਾ ਸੁਰਜਨ ਸਿੰਘ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਉਸ ਨੇ ਪੈਟਰੋਲ ਪਾ ਕੇ ਕਮਰੇ ਨੂੰ ਅੱਗ ਲਾ ਦਿੱਤੀ ਅਤੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ।

ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਾਸੀ ਕਾਲੀ ਸਿੰਘ ਦਾ ਲੁਧਿਆਣਾ-ਜਲੰਧਰ ਜ਼ਿਲ੍ਹਿਆਂ ਦੀ ਹੱਦ ‘ਤੇ ਵਸੇ ਪਿੰਡ ਬੀਟਲਾਂ ਵਾਸੀ ਸੁਰਜਨ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚਿਆਂ ਪੁੱਤ ਅਤੇ ਧੀ ਨੇ ਜਨਮ ਲਿਆ। ਵਿਆਹ ਤੋਂ ਬਾਅਦ ਦੋਵਾਂ ਵਿੱਚ ਘਰੇਲੂ ਕਲੇਸ਼ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਬੀਟਲਾ ਆ ਗਈ ਸੀ। ਇਸ ਤੋਂ ਬਾਅਦ ਉਸ ਦੇ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Leave a Reply

Your email address will not be published.