ਪਤਨੀ ਨੇ ਪਤੀ ਨਾਲ ਜੋ ਕੀਤਾ ਕਾਂਡ, ਘਟਨਾ ਦਾ ਪਤਾ ਲੱਗਣ ਤੋਂ ਬਾਅਦ ਲੋਕਾਂ ਦੇ ਉੱਡੇ ਹੋਸ਼

 ਪਤਨੀ ਨੇ ਪਤੀ ਨਾਲ ਜੋ ਕੀਤਾ ਕਾਂਡ, ਘਟਨਾ ਦਾ ਪਤਾ ਲੱਗਣ ਤੋਂ ਬਾਅਦ ਲੋਕਾਂ ਦੇ ਉੱਡੇ ਹੋਸ਼

ਕਈ ਵਾਰ ਪਤੀ-ਪਤਨੀ ਦਾ ਕਲੇਸ਼ ਇੰਨਾ ਵਧ ਜਾਂਦਾ ਹੈ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਬਖ਼ਸ਼ੀਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਔਰਤ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਨੇ ਆਪਣੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ਵਿੱਚ ਦੱਬ ਦਿੱਤਾ।

ਮ੍ਰਿਤਕ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਇੱਕ ਮਹੀਨਾ ਪਹਿਲਾਂ ਲਿਖਵਾਈ ਗਈ ਸੀ। ਜਦੋਂ ਪੁਲਿਸ ਨੇ ਕੱਚੇ ਫਲੱਸ਼ ਟੈਂਕ ਨੂੰ ਪੁੱਟ ਕੇ ਮ੍ਰਿਤਕ ਦੀ ਲਾਸ਼ ਨੂੰ ਕੱਢਿਆ ਤਾਂ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ। ਜਾਣਕਾਰੀ ਮੁਤਾਬਕ ਪਿੰਡ ਬਖ਼ਸ਼ੀਵਾਲਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਦਾ ਨੌਜਵਾਨ ਕਾਲਾ ਸਿੰਘ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਸੀ।

ਪਰਿਵਰ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਜਦੋਂ ਪੁਲਿਸ ਵੱਲੋਂ ਕੇਸ ਦੀ ਜਾਂਚ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਘਰ ਦੇ ਅੰਦਰੋਂ ਹੀ ਬਰਾਮਦ ਕੀਤੀ ਗਈ। ਇਸ ਘਟਨਾ ਦਾ ਪਤਾ ਲਗਦੇ ਹੀ ਪਿੰਡ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਮਿਲੀ ਜਾਣਕਾਰੀ ਮੁਤਾਬਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਕੇ ਉਸ ਨੂੰ ਘਰ ਅੰਦਰ ਬਣੇ ਕੱਚੇ ਫਲੱਸ਼ ਟੈਂਕ ‘ਚ ਦਫ਼ਨਾ ਦਿੱਤਾ। ਫਿਲਹਾਲ ਕਤਲ ਦਾ ਕਾਰਨ ਪਤਨੀ ਦੇ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਪਤਨੀ ਦਾ ਇਹ ਕਾਰਾ ਦੇਖ ਕੇ ਪੂਰਾ ਪਿੰਡ ਘਬਰਾਇਆ ਹੋਇਆ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *