News

ਪਠਾਨਕੋਟ ਰੈਲੀ ਦੀ ਸਟੇਜ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਠਾਨਕੋਟ ਵਿੱਚ ਰੈਲੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੀਐਮ ਮੋਦੀ ਭਾਜਪਾ ਨੂੰ ਮਜ਼ਬੂਤ ਕਰਨ ਲਈ ਤਿੰਨ ਰੈਲੀਆਂ ਕਰ ਰਹੇ ਹਨ। ਪੀਐਮ ਮੋਦੀ ਪਠਾਨਕੋਟ ਦੀ ਰੈਲੀ ਵਿੱਚ ਸਟੇਜ ਤੇ ਪਹੁੰਚ ਚੁੱਕੇ ਹਨ। ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੀਐਮ ਮੋਦੀ ਦਾ ਸਟੇਜ ਤੇ ਸਵਾਗਤ ਕੀਤਾ।

17 ਫਰਵਰੀ ਨੂੰ ਉਹਨਾਂ ਦੀ ਪੰਜਾਬ ਵਿੱਚ ਆਖਰੀ ਰੈਲੀ ਹੋਵੇਗੀ। ਇਹ ਰੈਲੀ ਅਬੋਹਰ ਵਿੱਚ ਕੀਤੀ ਜਾਵੇਗੀ। ਪੀਐਮ ਮੋਦੀ ਦੀ ਰੈਲੀ ਲਈ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਬੋਹਰ ਤੋਂ ਮਲੋਟ ਤੱਕ ਸੜਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਰਸਤੇ ਤੋਂ ਜਾਣ ਵਾਲੇ ਲੋਕਾਂ ਲਈ ਡੱਬਵਾਲੀ ਤੋਂ ਅਬੋਹਰ ਤੱਕ ਰਾਹ ਬਣਾਇਆ ਗਿਆ ਹੈ।

Click to comment

Leave a Reply

Your email address will not be published.

Most Popular

To Top