ਪਟਿਆਲਾ ਜੇਲ੍ਹ ‘ਚ ਮੋਬਾਇਲ ਤੇ ਨਸ਼ਾ ਸੁੱਟਣ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ ਕੀਤੇ ਕਾਬੂ

 ਪਟਿਆਲਾ ਜੇਲ੍ਹ ‘ਚ ਮੋਬਾਇਲ ਤੇ ਨਸ਼ਾ ਸੁੱਟਣ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ ਕੀਤੇ ਕਾਬੂ

ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਨੇ ਕੇਂਦਰੀ ਜੇਲ੍ਹ ਪਟਿਆਲਾ ‘ਚ ਮੋਬਾਈਲਾਂ ਅਤੇ ਨਸ਼ੇ ਦੀ ਵੱਡੀ ਖੇਪ ਪਹੁੰਚਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਨਸ਼ਾ ਸੁਟਣ ਆਏ ਇੱਕ ਵਿਅਕਤੀ ਨੂੰ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਸੁਰੱਖਿਆ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਪਰ ਉਹਨਾਂ ਵਿੱਚੋਂ 3 ਮੌਕੇ ਤੇ ਫਰਾਰ ਹੋ ਗਏ। ਜਿਸ ਖੇਪ ਨੂੰ ਜੇਲ੍ਹ ਦੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਵਿੱਚ 27 ਮੋਬਾਈਲ ਫੋਨ, 42 ਡਾਟਾ ਕੇਬਲ ਅਤੇ ਚਾਰਜ਼ਰ, 375 ਤੰਬਾਕੂ ਅਤੇ 95 ਗ੍ਰਾਮ ਸਲਫਾ ਸ਼ਾਮਿਲ ਹੈ।

ਜੇਲ੍ਹ ਸੁਪਰਡੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਕਿ 4 ਵਿਅਕਤੀ ਕਾਰ ‘ਚ ਸਵਾਰ ਸਨ ਅਤੇ ਉਨ੍ਹਾਂ ਵੱਲੋਂ ਜਦੋਂ ਨਸ਼ੇ ਅਤੇ ਮੋਬਾਇਲਾਂ ਦੀ ਵੱਡੀ ਖੇਪ ਜੇਲ੍ਹ ‘ਚ ਪਹੁੰਚਾਉਣ ਲਈ ਸੁੱਟਿਆ ਗਿਆ ਪਰ ਮੌਕੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਖੇਪ ਬਰਾਮਦ ਕਰ ਲਈ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 3 ਮੌਕੇ ਤੋਂ ਫਰਾਰ ਹੋ ਗਏ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਥਾਣਾ ਤ੍ਰਿਪੜੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਇਸ ਮਾਮਲੇ ‘ਚ 4 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਫਰਾਰ ਵਿਅਕਤੀਆਂ ਦੀ ਖੋਜ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਕਾਰਨ ਪਹਿਲਾਂ ਵੀ ਜੇਲ੍ਹ ‘ਚ ਨਸ਼ਾ ਸੁੱਟਣ ਵਾਲਿਆਂ ਨੂੰ ਕਾਬੂ ਕੀਤਾ ਗਿਆ ਸੀ।

Leave a Reply

Your email address will not be published.