News

ਪਟਿਆਲਾ ’ਚ ਮਾਸਟਰ ਮੋਟੀਵੇਟਰਾਂ ਦਾ ਰੋਸ ਪ੍ਰਦਰਸ਼ਨ, ਵਿਭਾਗ ’ਚ ਕੱਢੀਆਂ ਅਸਾਮੀਆਂ ’ਚ ਸ਼ਾਮਿਲ ਕਰਨ ਦੀ ਮੰਗ

ਕੁੱਝ ਸਮਾਂ ਪਹਿਲਾਂ ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਗਏ ਬੇਰੁਜ਼ਗਾਰ ਅਧਿਆਪਕਾਂ ਦੀ ਕੁੱਟਮਾਰ ਸ਼ਾਇਦ ਹੀ ਕਿਸੇ ਨੂੰ ਭੁੱਲੀ ਹੋਵੇ, ਉਹੀ ਮੰਜ਼ਰ ਹੁਣ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਹੈ, ਪਰ ਇਸ ਵਾਰ ਅਧਿਆਪਕ ਨਹੀਂ ਸਗੋਂ ਸੈਨੀਟੇਸ਼ਨ ਅਤੇ ਜਲ ਸਪਲਾਈ ਵਿਭਾਗ ਵਿੱਚ ਮਾਸਟਰ ਮੋਟੀਵੇਟਰ ਦਾ ਕੰਮ ਕਰਦੇ ਕੱਚੇ ਕਾਮਿਆਂ ਨੂੰ ਪ੍ਰਸਾਸ਼ਨ ਨਾਲ ਦੋ ਦੋ ਹੱਥ ਹੋਣਾ ਪਿਆ।

ਜਿਹੜੇ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ 280 ਅਸਾਮੀਆਂ ਵਿੱਚ ਨਵੇਂ ਵਰਕਰ ਭਰਤੀ ਕਰਨ ਦੀ ਬਜਾਇ, ਉਨ੍ਹਾਂ ਨੂੰ ਇਨ੍ਹਾਂ ਅਸਾਮੀਆਂ ਵਿੱਚ ਸ਼ਾਮਿਲ ਕਰਨ ਦੀ ਮੰਗ ਕਰ ਰਹੇ ਸੀ, ਇਹ ਮਾਸਟਰ ਮੋਟੀਵੇਟਰ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਧਰਨਾ ਪ੍ਰਦਰਸ਼ਨ ਕਰਦੇ ਜਿਵੇਂ ਹੀ ਮੋਤੀ ਮਹਿਲ ਵੱਲ ਨੂੰ ਵਧੇ, ਤਾਂ ਰਾਸਤੇ ਵਿੱਚ ਬੈਰੀਕੇਡ ਲਾਈ ਖੜ੍ਹੀ ਪੁਲਿਸ ਨੇ ਇਨ੍ਹਾਂ ਨੂੰ ਰਾਸਤੇ ਵਿੱਚ ਹੀ ਰੋਕ ਲਿਆ, ਇਸ ਦੌਰਾਨ ਪੁਲਿਸ ਨਾਲ ਧੱਕਾਮੁੱਕੀ ਦਾ ਸ਼ਿਕਾਰ ਹੋਏ ਕੁੱਝ ਮਾਸਟਰ ਮੋਟੀਵੇਟਰ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਗਏ।

ਅਕਾਲੀ ਦਲ ਦੀ ਕੈਬਨਿਟ ਮੰਤਰੀ ਧਰਮਸੋਤ ਨੂੰ ਧਮਕੀ? ਕਹਿੰਦੇ ਤਿਆਰ ਰਹੇ ਡਾਕੂ ਸਿੰਘ ਧਰਮਸੋਤ, ਲੱਤਾਂ ਤੋਂ ਬੰਨ੍ਹ ਕੇ ਲਿਆਂਵਾਂਗੇ?

ਇਸ ਦੌਰਾਨ ਆਪਣੀਆਂ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਕੱਚੇ ਮੁਲਾਜ਼ਮਾਂ ਮੁਤਾਬਕ ਉਹ ਅਪਾਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨੇ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਉਲਟਾ ਉਨ੍ਹਾਂ ਉਪਰ ਡਾਂਗਾ ਵਰ੍ਹਾਈਆਂ ਜਾ ਰਹੀਆਂ ਨੇ, ਉਨ੍ਹਾਂ ਕਿਹਾ ਕਿ ਜਦੋੱ ਤੱਕ ਉਨ੍ਹਾਂ ਨੂੰ ਕੱਚੇ ਮੁਲਾਜ਼ਮਾਂ ਤੋਂ ਪੱਕਿਆਂ ਵਿੱਚ ਸ਼ਾਮਿਲ ਨਹੀਂ ਕਰ ਲਿਆ ਜਾਂਦਾ, ਉਨ੍ਹਾਂ ਦਾ ਇਹ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।

ਧਰਨਾ ਪ੍ਰਦਰਸ਼ਨ ਵਿੱਚ ਆਏ ਕੱਚੇ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਪਹਿਲਾਂ ਵੀ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਇਸੇ ਤਰੀਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਸ ਵਾਰ ਉਹ ਸਰਕਾਰ ਖਿਲਾਫ ਸੰਘਰਸ਼ ਦਾ ਪੱਕਾ ਮਨ ਬਣਾ ਕੇ ਮੈਦਾਨ ਵਿੱਚ ਉਤਰੇ ਨੇ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਵਿਰੋਧ ਕਈ ਸਾਲਾਂ ਤੋਂ ਚੱਲ ਰਿਹੈ, ਪਰ ਸਰਕਾਰ ਜਾਂ ਵਿਭਾਗ ਵੱਲੋਂ ਉਨ੍ਹਾਂ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਫਿਲਹਾਲ ਇਹ ਸੰਘਰਸ਼ ਕਿੰਨਾ ਕੁ ਸਫ਼ਲ ਹੁੰਦਾ ਹੈ ਇਹ ਤਾਂ ਨਹੀਂ ਪਤਾ, ਪਰ ਪੁਲਿਸ ਅਤੇ ਪ੍ਰਸਾਸ਼ਨ ਦਾ ਡੰਡਾ ਇੱਕ ਵਾਰ ਫਿਰ ਤੋਂ ਬੇਰੁਜ਼ਗਾਰਾਂ ਤੇ ਵਰ੍ਹਿਆ ਹੈ, ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਪਰ ਇਨ੍ਹਾਂ ਨੌਜਵਾਨਾ ਨੂੰ ਦੇਖ ਕੇ ਹਾਲਾਤ ਕੁੱਝ ਹੋਰ ਲੱਗਦੇ ਹਨ।

Click to comment

Leave a Reply

Your email address will not be published.

Most Popular

To Top