News

ਪਟਿਆਲਾ ’ਚ ਗੁਰੂ ਘਰ ਦੀਆਂ ਕੰਧਾਂ ’ਤੇ ਲਿਖੀਆਂ ਗਾਲ੍ਹਾਂ ਤੇ ਮੰਦੀ ਸ਼ਬਦਾਵਲੀ

Gurdwara Sahib

ਪਟਿਆਲਾ: ਆਏ ਦਿਨ ਵਾਪਰ ਰਹੀਆਂ ਬੇਅਦਬੀ ਦੀਆਂ ਮੰਦਭਾਗੀ ਘਟਨਾਵਾਂ ਨੂੰ ਦੇਖ ਇੰਝ ਜਾਪਣ ਲੱਗ ਪਿਆ ਹੈ ਕਿ ਹੁਣ ਲੋਕਾਂ ‘ਚ ਰੱਬ ਦਾ ਵੀ ਡਰ ਖਤਮ ਹੁੰਦਾ ਜਾ ਰਿਹਾ ਹੈ, ਪਹਿਲਾਂ ਗੁਰੂ ਸਾਹਿਬ ਦੇ ਅੰਗ ਪਾੜੇ ਗਏ, ਫਿਰ ਸਰੂਪ ਚੋਰੀ ਕੀਤੇ ਗਏ ਅਤੇ ਹੁਣ ਗੁਰੂ ਘਰ ਦੀਆਂ ਕੰਧਾਂ ਉਪਰ ਨਾ ਬੋਲ ਕੇ ਦੱਸੀਆਂ ਜਾਣ ਵਾਲੀਆਂ ਗਾਲ੍ਹਾਂ ਲਿਖ ਦਿੱਤੀਆਂ ਗਈਆਂ।

ਮਾਮਲਾ ਪਟਿਆਲਾ ਦੇ ਦੇਵੀਗੜ੍ਹ ਦੇ ਪਿੰਡ ਕੁਲੇ ਮਾਜਰਾ ਦਾ ਹੈ, ਜਿੱਥੇ ਇੱਕ 32 ਸਾਲਾ ਵਿਅਕਤੀ ਵੱਲੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਇਲਜ਼ਾਮ ਨੇ ਕਿ ਵਿਅਕਤੀ ਨੇ ਪਿੰਡ ਦੀ ਇੱਕ 12-13 ਸਾਲ ਦੀ ਬੱਚੀ ਦਾ ਨਾਂ ਗੁਰੂ ਘਰ ਦੀਆਂ ਕੰਧਾਂ ਤੇ ਲਿਖ ਕੇ ਉਸ ਖਿਲਾਫ ਮਾੜੀ ਸ਼ਬਦਾਵਾਲੀ ਦੀ ਵਰਤੋਂ ਕੀਤੀ ਹੈ, ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਅੱਤ ਮੰਦੀ ਭਾਸ਼ਾ ਦਾ ਇਸਤਮਾਲ ਕੀਤਾ ਗਿਆ।

ਕਥਿਤ ‘ਤੇ ਫੁੱਟਿਆ ਲੋਕਾਂ ਦਾ ਗੁੱਸਾ, ਪਿੰਡ ‘ਚੋਂ ਭੱਜਣ ਲਈ ਕੀਤਾ ਮਜ਼ਬੂਰ

ਉਧਰ ਕੁੜੀ ਦੇ ਪੀੜਤ ਪਿਤਾ ਮੁਤਾਬਿਕ ਦੋਸ਼ੀ ਵਿਅਕਤੀ 3 ਸਾਲ ਤੋਂ ਉਨ੍ਹਾਂ ਦੀ ਧੀ ਬਾਰੇ ਮੰਦੀ ਸ਼ਬਦਾਵਲੀ ਗੁਰੂ ਘਰ ਦੀਆਂ ਕੰਧਾਂ ਤੇ ਲਿਖਦਾ ਆ ਰਿਹਾ ਅਤੇ ਉਹ ਕਈ ਵਾਰ ਐਫਆਈਆਰ ਵੀ ਲਿਖਵਾ ਚੁੱਕੇ ਨੇ, ਪਰ ਪ੍ਰਸਾਸ਼ਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਪਿਤਾ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤੋਂ ਆਤਮ ਹੱਤਿਆ ਕਰ ਲਵੇਗਾ ਤੇ ਇਸ ਦਾ ਜ਼ਿੰਮੇਵਾਰ ਪ੍ਰਸਾਸ਼ਨ ਹੋਵੇਗਾ। ਦੂਜੇ ਪਾਸੇ ਪਿੰਡ ਵਾਸੀਆਂ ਮੁਤਾਬਿਕ ਉਹ ਪਹਿਲਾਂ ਵੀ ਕਈ ਵਾਰ ਦੋਸ਼ੀ ਵਿਅਕਤੀ ਨੂੰ ਸਮਝਾ ਚੁੱਕੇ ਨੇ ਪਰ ਫਿਰ ਵੀ ਉਹ ਵਿਅਤਕੀ ਆਪਣੀਆਂ ਹਰਕਾਤਾਂ ਤੋਂ ਬਾਜ ਨਹੀਂ ਆ ਰਿਹਾ।

ਉਧਰ ਪਿੰਡ ਵਾਸੀਆਂ ਦੀ ਸ਼ਿਕਇਤ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਵੇਂ ਇਹ ਘਟਨਾ ਆਪਸੀ ਰੰਜਿਸ਼ ਦੀ ਹੈ ਪਰ ਇਸ ਤਰ੍ਹਾਂ ਗੁਰੂ ਘਰ ਦੀਆਂ ਕੰਧਾਂ ਤੇ ਮਾੜੀ ਸ਼ਬਦਾਵਲੀ ਲਿਖਣੀ ਤੇ ਉਸ ਤੋਂ ਵੀ ਕਿਤੇ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮਾੜੀ ਸ਼ਬਦਾਵਲੀ ਲਿਖਣਾ ਨਾ ਬਰਦਾਸ਼ਤ ਯੋਗ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚ ਹੈ। ਆਸ ਹੈ ਕਾਨੂੰਨ ਆਪਣੀ ਕਾਰਵਾਈ ਕਰਦਿਆਂ ਗੁਰੂ ਸਾਹਿਬਾਨਾਂ ਬਾਰੇ ਮਾੜਾ ਲਿਖਣ ਵਾਲੇ ਇਸ ਵਿਅਤਕੀ ਨੂੰ ਬਣਦੀ ਸਜ਼ਾ ਜ਼ਰੂਰ ਦੇਵੇਗਾ।

Click to comment

Leave a Reply

Your email address will not be published.

Most Popular

To Top