ਪਟਾਕੇ ਚਲਾਉਣ ਤੋਂ ਪਹਿਲਾਂ ਪੁਲਿਸ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵੱਲ ਦਿਓ ਧਿਆਨ, ਨਹੀਂ ਤਾਂ ਭਰਨਾ ਪਵੇਗਾ ਜ਼ੁਰਮਾਨਾ

 ਪਟਾਕੇ ਚਲਾਉਣ ਤੋਂ ਪਹਿਲਾਂ ਪੁਲਿਸ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵੱਲ ਦਿਓ ਧਿਆਨ, ਨਹੀਂ ਤਾਂ ਭਰਨਾ ਪਵੇਗਾ ਜ਼ੁਰਮਾਨਾ

ਲੁਧਿਆਣਾ ਵਿੱਚ ਅੱਜ ਦੀਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਸਿਰਫ਼ 2 ਘੰਟੇ ਹੀ ਪਟਾਕੇ ਚਲਾਏ ਜਾ ਸਕਣਗੇ। ਜੇ ਕੋਈ ਇਸ ਤੋਂ ਬਾਅਦ ਪਟਾਕੇ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ ਜ਼ੁਰਮਾਨਾ ਲਾਇਆ ਜਾਵੇਗਾ। ਇਹ ਹਦਾਇਤ ਪੁਲਿਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਜਾਰੀ ਕੀਤੀ ਹੈ।

Image

ਇਹ ਹੁਕਮ ਸਿਰਫ਼ ਦੀਵਾਲੀ ਤੇ ਹੀ ਨਹੀਂ ਬਲਕਿ ਆਉਣ ਵਾਲੇ ਗੁਰਪੁਰਬ ਦੇ ਨਾਲ-ਨਾਲ ਕ੍ਰਿਸਮਸ ਡੇਅ ਅਤੇ ਨਵੇਂ ਸਾਲ ਦੇ ਜਸ਼ਨ ਮੌਕੇ ਵੀ ਲਾਗੂ ਹੋਣਗੇ। ਦੱਸ ਦਈਏ ਕਿ ਦੀਵਾਲੀ ਦੀ ਰਾਤ ਨੂੰ ਸਿਰਫ਼ 8 ਤੋਂ 10 ਵਜੇ ਤੱਕ 2 ਘੰਟੇ ਹੀ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਗੁਰਪੁਰਬ ਤੇ ਵੀ ਤੜਕੇ 4 ਵਜੇ ਤੋਂ 5 ਵਜੇ ਅਤੇ ਸ਼ਾਮ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।

ਪੁਲਿਸ ਪ੍ਰਸ਼ਾਸਨ ਵੱਲੋਂ ਇਹ ਵੀ ਤੈਅ ਕੀਤਾ ਗਿਆ ਹੈ ਕਿ ਕਿਹੜੇ ਪਟਾਕੇ ਚਲਾਏ ਜਾਣਗੇ। ਇਹੀ ਨਹੀਂ ਹਾਨੀਕਾਰਕ ਕੈਮੀਕਲ ਯੁਕਤ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੀਵਾਲੀ ’ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਪਟਾਕਿਆਂ ਦੀਆਂ ਲੜੀਆਂ ’ਤੇ ਵੀ ਰੋਕ ਹੈ। ਪ੍ਰਸ਼ਾਸਨ ਨੇ ਆਨਲਾਈਨ ਪਟਾਕੇ ਵੇਚਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਪ੍ਰਸ਼ਾਸਨ ਨੇ ਗ੍ਰੀਨ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦੀ ਹੀ ਆਗਿਆ ਦਿੱਤੀ ਹੈ। ਜਿਹੜੇ ਪਟਾਕਿਆਂ ਜਾਂ ਆਤਿਸ਼ਾਬਾਜ਼ੀ ’ਚ ਬੋਰੀਅਮ ਸਾਲਟਸ ਜਾਂ ਕੰਪਾਊਂਡ ਐਂਟੀਮਨੀ, ਲਿਟੀਅਮ, ਮਰਕਰੀ ਤੇ ਹੋਰ ਖਤਰਨਾਕ ਪਦਾਰਥ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਰਹੇਗੀ।

Leave a Reply

Your email address will not be published.