ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਨੂੰ ਲੈ ਕੇ ਪੁਲਿਸ ਦੀਆਂ ਨਵੀਆਂ ਹਦਾਇਤਾਂ ਜਾਰੀ

 ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਨੂੰ ਲੈ ਕੇ ਪੁਲਿਸ ਦੀਆਂ ਨਵੀਆਂ ਹਦਾਇਤਾਂ ਜਾਰੀ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਚਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਜਲੰਧਰ ਦੀ ਬਰਲਟਨ ਪਾਰਕ ਵਿੱਚ ਪਟਾਕਿਆਂ ਦੀਆਂ ਲਗਾਈਆਂ ਜਾਣ ਵਾਲੀਆਂ ਆਰਜ਼ੀ ਦੁਕਾਨਾਂ ਲਈ 20 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਫ਼ ਪੁਲਿਸ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਉਹਨਾਂ ਕੋਲ 126 ਵਿਅਕਤੀਆਂ ਨੇ ਪਟਾਕਿਆਂ ਦੀ ਦੁਕਾਨ ਲਗਾਉਣ ਲਈ ਆਰਜੀ ਲਾਇਸੈਂਸ ਲੈਣ ਵਾਸਤੇ ਅਰਜੀਆਂ ਦਿੱਤੀਆਂ ਸਨ।

The Conundrum of Crackers: A Deeper Look into Religious Reform

ਲਾਇਸੈਂਸ ਲੈਣ ਦੇ ਚਾਹਵਾਨਾਂ ਦੇ ਸਾਹਮਣੇ ਹੀ ਆਈਆਂ ਸਾਰੀਆਂ ਅਰਜ਼ੀਆਂ ਚੋਂ 20 ਬੇਨਤੀਕਰਤਾਵਾਂ ਦੀਆਂ ਅਰਜ਼ੀਆਂ ਨੂੰ ਲਾਟਰੀ ਜ਼ਰੀਏ ਚੁਣਿਆ ਗਿਆ ਹੈ ਤੇ ਇਹਨਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਬਰਲਟਨ ਪਾਰਕ ਵਿੱਚ ਲੱਗਣ ਵਾਲੀਆਂ ਇਹਨਾਂ ਆਰਜੀ ਦੁਕਾਨਾਂ ਲਈ ਜਿੱਥੇ ਸੁਰੱਖਿਆ ਦੇ ਪ੍ਰਬੰਧ ਕਰਦੇ ਹੋਏ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹਨਾਂ ਦੀਆਂ ਦੁਕਾਨਾਂ ਤੇ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਕੰਮ ਨਹੀਂ ਕਰੇਗਾ। ਦੁਕਾਨਾਂ ਵਿੱਚ ਅੱਗ ਤੋਂ ਬਚਾਅ ਕਰਨ ਦੇ ਸਾਰੇ ਪ੍ਰਬੰਧ ਹੋਣੇ ਚਾਹੀਦੇ ਹਨ।

Leave a Reply

Your email address will not be published.