ਪਛਵਾੜਾ ਕੋਲ ਮਾਈਨਜ਼ ਸਬੰਧੀ ਸੀਐਮ ਮਾਨ ਨੇ ਝਾਰਖੰਡ ਦੇ ਹਮਰੁਤਬਾ ਨਾਲ ਫੋਨ ‘ਤੇ ਕੀਤੀ ਗੱਲਬਾਤ

ਪਿਛਲੇ ਕੁਝ ਦਿਨਾਂ ਤੋਂ ਮਾਈਨਜ਼ ਡਿਵੈਲਪਰ ਅਤੇ ਆਪ੍ਰੇਟਰ ਦਿਲੀਪ ਬਿਲਡਕਾਨ ਲਿਮਟਿਡ ਅਤੇ ਪਾਕੁੜ ਦੇ ਪਛਵਾੜਾ ਸੈਂਟਰਲ ਕੋਲਾ ਬਲਾਕ ਦੇ ਸਥਾਨਕ ਵੈਂਡਰਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਇਸ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਇਸ ਦੇ ਨਿਪਟਾਰੇ ਲਈ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹੇ ਦੇ ਡਿਫਾਲਟਰਾਂ ਤੇ ਵੈਂਡਰਾਂ ਨੂੰ 4 ਵਾਰ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ।
ਕੰਪਨੀ ਤੁਰੰਤ ਬਕਾਏ ਦਾ ਭੁਗਤਾਨ ਨਾ ਕਰਨ ਅਤੇ ਸਿੰਗਲ ਵੈਂਡਰ ਪ੍ਰਣਾਲੀ ਦੀ ਨੀਤੀ ਤੇ ਆਪਣੀ ਜ਼ਿੱਦ ਤੇ ਕਾਇਮ ਹੈ। ਦਰਅਸਲ ਪਛਵਾੜਾ ਸੈਂਟਰਲ ਕੋਲਾ ਬਲਾਕ ਪਿਛਲੇ 21 ਦਿਨਾਂ ਤੋਂ ਠੱਪ ਪਿਆ ਹੈ। ਇੱਥੇ ਕਰੀਬ 300 ਕਰੋੜ ਰੁਪਏ ਦਾ ਕੋਲਾ ਸੜ ਰਿਹਾ ਹੈ। ਕੰਪਨੀ ਦੇ ਰਵੱਈਏ ਕਾਰਨ ਝਾਰਖੰਡ ਸਰਕਾਰ ਨੂੰ ਵੀ ਰੋਜ਼ਾਨਾ ਕਰੀਬ 50 ਲੱਖ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।
ਡੀਬੀਐਲ ਨੇ ਇੱਕੋ ਕੰਪਨੀ ‘ਜੈ ਮਾਂ ਤਾਰਾ’ ਇੰਟਰਪ੍ਰਾਈਜਿਜ਼ ਨੂੰ ਵਰਕ ਆਰਡਰ ਸੌਂਪਿਆ ਇਸ ਕਰਕੇ ਵੈਂਡਰਾਂ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ। ਕੋਲਾ ਢੋਆ-ਢੁਆਈ ਦਾ ਕੰਮ 2 ਦਸੰਬਰ ਨੂੰ ਟਰਾਂਸਪੋਰਟਰਾਂ ਵੱਲੋਂ 8 ਸਾਲ ਪਹਿਲਾਂ ਦਾ ਬਕਾਇਆ ਦੇਣ ਦੇ ਲਿਖਤੀ ਵਾਅਦੇ ਤੋਂ ਬਾਅਦ ਸੁਚਾਰੂ ਢੰਗ ਨਾਲ ਸ਼ੁਰੂ ਹੋਇਆ ਸੀ, ਜਿਸ ਦੌਰਾਨ ਸਥਾਨਕ ਵੈਂਡਰਾਂ ਵੱਲੋਂ 18 ਦਿਨਾਂ ਤੱਕ ਕਰੀਬ 40 ਹਜ਼ਾਰ ਟਨ ਕੋਲੇ ਦੀ ਢੋਆ-ਢੁਆਈ ਕੀਤੀ ਗਈ ਅਤੇ ਕੋਲੇ ਦੇ 9 ਰੈਕ ਪੰਜਾਬ ਭੇਜੇ ਗਏ।
21 ਦਿਨਾਂ ਬਾਅਦ ਡੀਬੀਐਲ ਕੰਪਨੀ ਨੇ ਕਿਹਾ ਕਿ ਕੰਮ ‘ਜੈ ਮਾਂ ਤਾਰਾ’ ਇੰਟਰਪਾਈਜ਼, ਧਨਬਾਅਦ ਨੂੰ ਦਿੱਤਾ ਜਾਵੇਗਾ। ਇਸ ਤੇ ਵੈਂਡਰ ਗੁੱਸੇ ਵਿੱਚ ਆ ਗਏ ਅਤੇ 19 ਦਸੰਬਰ ਤੋਂ ਕੋਲੇ ਦੀ ਖੁਦਾਈ ਅਤੇ ਆਵਾਜਾਈ ਬੰਦ ਕਰ ਦਿੱਤੀ ਗਈ। ਦੂਜੇ ਪਾਸੇ ਪੰਜਾਬ ਵਿਚ ਸਰਕਾਰੀ ਦਫ਼ਤਰ ਬੰਦ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਰਿਕਾਰਡ 8690 ਮੈਗਾਵਾਟ ਰਹੀ।
ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸ਼ਨਿੱਚਰਵਾਰ ਨੂੰ ਲਗਭਗ ਸਾਰੇ ਸਰਕਾਰੀ ਦਫਤਰ ਬੰਦ ਰਹਿਣ ਦੇ ਬਾਵਜੂਦ ਬਿਜਲੀ ਦੀ ਮੰਗ 8690 ਮੈਗਾਵਾਟ ਦਰਜ ਕੀਤੀ ਗਈ ਹੈ। ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 6175 ਮੈਗਾਵਾਟ ਦੀ ਮੰਗ ਦਰਜ ਕੀਤੀ ਗਈ ਸੀ। ਯਾਨੀ ਕਿ 2515 ਮੈਗਾ ਵਾਟ ਬਿਜਲੀ ਦੀ ਮੰਗ ‘ਚ ਉਛਾਲ ਦਰਜ ਕੀਤਾ ਗਿਆ ਹੈ।