ਨੱਕ ਵਿੱਚ ਦੇਸੀ ਘਿਓ ਪਾਉਣ ਨਾਲ ਦਿਮਾਗ਼ ਰਹੇਗਾ ਤੰਦਰੁਸਤ

ਉਮਰ ਭਾਵੇਂ ਕੋਈ ਵੀ ਹੋਵੇ, ਇੱਕ ਦਿਨ ਵਿੱਚ ਇੱਕ ਚਮਚ ਦੇਸੀ ਘਿਓ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਸਾਡੀ ਸਿਹਤ ਨੂੰ ਵੀ ਬਹੁਤ ਵਧੀਆ ਰੱਖਦਾ ਹੈ। ਮਾਲਿਸ਼ ਕਰਕੇ ਵੀ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਨੱਕ ਵਿੱਚ ਘਿਓ ਪਾਉਣ ਦੇ ਵੀ ਬਹੁਤ ਫਾਇਦੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨੱਕ ‘ਚ ਦੇਸੀ ਘਿਓ ਪਾਉਣ ਦੇ ਕੀ-ਕੀ ਫਾਇਦੇ ਹੁੰਦੇ ਹਨ।
ਨੱਕ ਵਿੱਚ ਘਿਓ ਪਾਉਣ ਦਾ ਕਾਰਨ- ਨੱਕ ਵਿੱਚ ਘਿਓ ਪਾਉਣਾ ਬਿਹਤਰ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਦਿਮਾਗ ਲਈ ਟੌਨਿਕ ਦੀ ਤਰ੍ਹਾਂ ਕੰਮ ਕਰਦਾ ਹੈ। ਮਨੁੱਖੀ ਦਿਮਾਗ 60% ਚਰਬੀ ਵਾਲਾ ਹੁੰਦਾ ਹੈ ਅਤੇ ਘਿਓ ਵਿੱਚ ਜ਼ਰੂਰੀ ਫੈਟੀ ਐਸਿਡ ਵੀ ਹੁੰਦੇ ਹਨ। ਜੋ ਪੋਸ਼ਣ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਹਨ।

ਅਜਿਹਾ ਕਰਨ ਨਾਲ ਤੁਸੀਂ ਦਿਮਾਗੀ ਪ੍ਰਣਾਲੀ ਵਿੱਚ ਨਵੀਂ ਜੀਵਨ ਊਰਜਾ ਦਾ ਸੰਚਾਰ ਕਰਦੇ ਹੋ ਜੋ ਤੁਹਾਡੇ ਇਕਾਗਰਤਾ ਪੱਧਰ, ਦਿਮਾਗ ਦੇ ਕਾਰਜ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਇਹ ਤੁਹਾਡੇ ਦਿਮਾਗ ਦੀ ਸਿੱਖਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।
ਸ਼ੁੱਧ ਘਿਓ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਨਾਲ ਭਰਪੂਰ ਹੁੰਦਾ ਹੈ। ਘਿਓ ਦੀ ਇਹ ਵਿਸ਼ੇਸ਼ਤਾ ਤੁਹਾਡੀ ਗਰਦਨ ਦੇ ਉੱਪਰਲੇ ਸਾਰੇ ਅੰਦਰੂਨੀ ਅੰਗਾਂ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦੀ ਹੈ।
ਨੱਕ ਵਿੱਚ ਕਿੰਨਾ ਘਿਓ ਪਾਉਣਾ ਚਾਹੀਦਾ ਹੈ ਤੇ ਕਿਵੇਂ?
ਤੁਸੀਂ ਛੋਟੇ ਬੱਚੇ ਦੇ ਨੱਕ ਵਿੱਚ ਇੱਕ-ਇੱਕ ਕਰਕੇ ਬੂੰਦਾਂ ਵੀ ਪਾ ਸਕਦੇ ਹੋ। ਜੇਕਰ ਬੱਚਾ ਨੱਕ ਵਿੱਚ ਘਿਓ ਪਾਉਣ ਤੋਂ ਇਨਕਾਰ ਕਰਦਾ ਹੈ। ਅਜਿਹੇ ‘ਚ ਤੁਸੀਂ ਉਸ ਦੀ ਉਂਗਲੀ ‘ਚ ਘਿਓ ਲੈ ਕੇ ਉਸ ਦੀ ਨੱਕ ‘ਤੇ ਵੀ ਲਗਾ ਸਕਦੇ ਹੋ।
ਬਜ਼ੁਰਗ ਨੱਕ ਵਿੱਚ ਘਿਓ ਦੀਆਂ ਦੋ ਬੂੰਦਾਂ ਪਾ ਸਕਦੇ ਹਨ। ਖਾਲੀ ਪੇਟ ਨੱਕ ਵਿੱਚ ਘਿਓ ਪਾਉਣਾ ਚੰਗਾ ਹੁੰਦਾ ਹੈ। ਇਹ ਕੰਮ ਤੁਸੀਂ ਸਵੇਰੇ ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਸੌਂਦੇ ਸਮੇਂ ਵੀ ਕਰ ਸਕਦੇ ਹੋ। ਇਸ ਨੂੰ ਨੱਕ ‘ਚ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਗਰਮ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਤੁਸੀਂ ਇਸ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਆਪਣੀ ਨੱਕ ਵਿੱਚ ਪਾ ਸਕਦੇ ਹੋ।
