ਨੱਕ ਬੰਦ ਹੋਣ ’ਤੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਭਾਫ਼, ਪੜ੍ਹੋ ਪੂਰੀ ਖ਼ਬਰ

ਸਾਲਾਂ ਤੋਂ ਪੁਰਾਣੀ ਰਵਾਇਤ ਚਲੀ ਆ ਰਹੀ ਹੈ ਕਿ ਜਦੋਂ ਜ਼ੁਕਾਮ ਜਾਂ ਸਰਦੀ ਹੁੰਦੀ ਹੈ ਤਾਂ ਘਰ ਦੇ ਬਜ਼ੁਰਗ ਭਾਫ਼ ਜਾਂ ਸਟੀਮ ਲੈਣ ਦੀ ਸਲਾਹ ਦਿੰਦੇ ਹਨ। ਬੰਦ ਨੱਕ ਨੂੰ ਖੋਲ੍ਹਣ ਲਈ ਭਾਫ਼ ਲੈਣਾ ਫਾਇਦੇਮੰਦ ਹੁੰਦਾ ਹੈ। ਹਵਾ ਵਿੱਚ ਮੌਜੂਦ ਨਮੀ ਨੱਕ ਵਿੱਚ ਜਮਾ ਹੋਏ ਬਲਗ਼ਮ ਨੂੰ ਢਿੱਲਾ ਕਰ ਦਿੰਦੀ ਹੈ ਅਤੇ ਸਾਹ ਲੈਣ ਵਿੱਚ ਅਸਾਨੀ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਗਲੇ ਦੀ ਖਰਾਸ਼ ਅਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਟੀਮ ਜਾਂ ਭਾਫ਼ ਲੈਣਾ ਚੰਗਾ ਮੰਨਿਆ ਜਾਂਦਾ ਹੈ, ਪਰ ਇਹ ਤਾਂ ਹੋਈ ਵੱਡੇ ਬਜ਼ੁਰਗਾਂ ਦੀ ਗੱਲ.. ਹੁਣ ਸਵਾਲ ਇਹ ਹੈ ਕਿ ਕੀ ਇਹ ਭਾਫ਼ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ? ਆਓ ਜਾਣਦੇ ਹਾਂ…
ਡਾਕਟਰਾਂ ਅਨੁਸਾਰ ਭਾਫ਼ ਵਿੱਚ ਸਾਹ ਲੈਣ ਨਾਲ ਬੱਚੇ ਨੂੰ ਬੰਦ ਨੱਕ, ਸਾਹ ਚੜ੍ਹਨਾ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਤੁਸੀਂ ਵੈਪੋਰਾਈਜ਼ਰ ਜਾਂ ਹਿਊਮਿਡੀਫਾਇਰ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਮਦਦ ਨਾਲ ਪਾਣੀ ਗਰਮ ਹੋ ਜਾਂਦਾ ਹੈ ਅਤੇ ਗਰਮ ਪਾਣੀ ਦੀ ਭਾਫ਼ ਨੱਕ ਅਤੇ ਗਲੇ ਵਿਚ ਚਲੀ ਜਾਂਦੀ ਹੈ, ਜਿਸ ਨਾਲ ਜ਼ੁਕਾਮ ਅਤੇ ਫਲੂ ਦੇ ਲੱਛਣਾਂ ਤੋਂ ਰਾਹਤ ਮਿਲਦੀ ਹੈ। ਡਾਕਟਰਾਂ ਅਨੁਸਾਰ ਬੱਚੇ ਨੂੰ ਭਾਫ਼ ਦੇਣਾ ਸੁਰੱਖਿਅਤ ਹੈ ਪਰ ਕੁਝ ਸਾਵਧਾਨੀਆਂ ਨਾਲ।
ਬੱਚੇ ਨੂੰ ਭਾਫ਼ ਦਿੰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ!
ਬੱਚੇ ਨੂੰ ਭਾਫ਼ ਦੇਣ ਲਈ, ਗਰਮ ਪਾਣੀ ਦੇ ਸੰਪਰਕ ਵਿੱਚ ਆਉਣ ਦੀ ਬਜਾਏ ਇੱਕ ਵੈਪੋਰਾਈਜ਼ਰ ਦੀ ਵਰਤੋਂ ਕਰਨਾ ਬਿਹਤਰ ਹੈ, ਇਹ ਉਪਕਰਣ ਸੁਰੱਖਿਅਤ ਹੈ।
ਇੱਕ ਹਿਊਮਿਡੀਫਾਇਰ ਬੱਚਿਆਂ ਲਈ ਸੁਰੱਖਿਅਤ ਹੁੰਦਾ ਹੈ ਕਿਉਂਕਿ ਇਹ ਗਰਮ ਪਾਣੀ ਦੀ ਵਰਤੋਂ ਨਹੀਂ ਕਰਦਾ ਹੈ। ਇੱਕ ਵੈਪੋਰਾਈਜ਼ਰ ਅਤੇ ਇੱਕ ਹਿਊਮਿਡੀਫਾਇਰ ਦੋਵੇਂ ਹਵਾ ਵਿੱਚ ਨਮੀ ਖਿੱਚਦੇ ਹਨ ਜੋ ਕਿ ਸਰਦੀ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਜਿਸ ਡਿਵਾਈਸ ਨਾਲ ਤੁਸੀਂ ਬੱਚੇ ਨੂੰ ਭਾਫ਼ ਦੇ ਰਹੇ ਹੋ ਉਸ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖੋ, ਨਹੀਂ ਤਾਂ ਇਨਫੈਕਸ਼ਨ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਜੇਕਰ ਤੁਸੀਂ ਬੱਚੇ ਨੂੰ ਗਰਮ ਪਾਣੀ ਨਾਲ ਸਿੱਧੀ ਭਾਫ਼ ਦੇ ਰਹੇ ਹੋ ਤਾਂ ਧਿਆਨ ਰੱਖੋ ਕਿ ਬੱਚਾ ਪਾਣੀ ਦੇ ਜ਼ਿਆਦਾ ਨੇੜੇ ਨਾ ਜਾਵੇ