News

ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਚੱਲ ਰਹੇ ਨੇ ਪਿੱਛੇ, ਭਾਜਪਾ ਦੇ ਸ਼ੁਭੇਂਦੁ ਅੱਗੇ

ਭਾਰਤ ਵਿੱਚ ਅੱਜ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ। ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਬੰਗਾਲ ਦੇ ਰੁਝਾਨਾਂ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖ਼ਤ ਮੁਕਾਬਲਾ ਹੈ।

West Bengal Assembly Polls 2021: Suvendu Adhikari declares net worth of  over Rs 80 lakh in affidavit - नंदीग्राम से दीदी के खिलाफ ताल ठोकने वाले  शुभेंदु अधिकारी हैं इतनी संपत्ति के

ਪੱਛਮੀ ਬੰਗਾਲ ਸੂਬਾ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਖੜ੍ਹੇ ਹਨ ਪਰ ਉਹ ਲਗਾਤਾਰ ਪਿੱਛੇ ਚੱਲ ਰਹੇ ਹਨ ਜਦਕਿ ਤੀਜੇ ਰਾਊਂਡ ਦੀ ਗਿਣਤੀ ਤੱਕ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ 8,106 ਵੋਟਾਂ ਨਾਲ ਅੱਗੇ ਚਲ ਰਹੇ ਹਨ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਪੂਰਬੀ ਮੇਦੀਨੀਪੁਰ ਜ਼ਿਲ੍ਹੇ ਵਿੱਚ ਆਉਣ ਵਾਲੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੇ 2009 ਤੋਂ ਸੱਤਾਧਾਰੀ ਟੀਐਮਸੀ ਦਾ ਕਬਜ਼ਾ ਹੈ।

2016 ਵਿੱਚ ਕੁੱਲ 87 ਫ਼ੀਸਦੀ ਵੋਟਾਂ ਪਈਆਂ ਸਨ। 2016 ਵਿੱਚ ਹੀ ਟੀਐਮਸੀ ਦੇ ਸ਼ੁਭੇਂਦੁ ਅਧਿਕਾਰੀ ਨੇ ਸੀਪੀਐਮ ਦੇ ਅਬਦੁੱਲ ਕਬੀਰ ਸੇਖ ਨੂੰ 81,230 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਦਸ ਦਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਜਾਰੀ ਹੈ।

ਅੱਜ ਸਾਫ਼ ਹੋ ਜਾਵੇਗਾ ਕਿ ਆਖ਼ਰ ਬੰਗਾਲ ’ਚ ਮਮਤਾ ਬੈਨਰਜੀ ਦੀ ਵਾਪਸੀ ਹੋਵੇਗੀ ਜਾਂ ਫਿਰ ਕਮਲ ਖਿੜੇਗਾ। ਸ਼ੁਰੂਆਤੀ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਤ੍ਰਿਣਮੂਲ ਕਾਂਗਰਸ ਯਾਨੀ ਕਿ ਟੀ. ਐੱਮ. ਸੀ. ਅਤੇ ਭਾਜਪਾ ਵਿਚਾਲੇ ਜ਼ਬਰਦਸਤ ਦੀ ਟੱਕਰ ਚੱਲ ਰਹੀ ਹੈ।

ਤ੍ਰਿਣਮੂਲ ਕਾਂਗਰਸ 127 ਸੀਟਾਂ ਅਤੇ ਭਾਜਪਾ 109 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਜਿਸ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆ ਰਿਹਾ। ਪੱਛਮੀ ਬੰਗਾਲ ’ਚ ਮੁੱਖ ਮੁਕਾਬਲਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਹਾਲਾਂਕਿ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।

Click to comment

Leave a Reply

Your email address will not be published. Required fields are marked *

Most Popular

To Top