News

ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਦੇ ਮੁਕਾਬਲੇ ’ਚ ਉਤਰੇ ਭਾਜਪਾ ਆਗੂ ਸ਼ੁਭੇਂਦਰ ਅਧਿਕਾਰੀ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਘਮਾਸਾਨ ਜਾਰੀ ਹੈ। ਨੰਦੀਗ੍ਰਾਮ ਤੋਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੇ ਹਨ ਤੇ ਉਹਨਾਂ ਨੂੰ ਟੱਕਰ ਦੇਣ ਲਈ ਭਾਜਪਾ ਦੇ ਉਮੀਦਵਾਰ ਸ਼ੁਭੇਂਦਰ ਅਧਿਕਾਰੀ ਮੈਦਾਨ ਵਿੱਚ ਉਤਰੇ ਹਨ। ਸ਼ੁਭੇਂਦਰ ਅੱਜ ਨਾਮਜ਼ਦਗੀ ਕਰਾਉਣਗੇ। ਨਾਮਜ਼ਦਗੀ ਕਰਾਉਣ ਦੌਰਾਨ ਉਹਨਾਂ ਨਾਲ ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਬਾਬੁਲ ਸੁਪਰਿਓ ਅਤੇ ਧਰਮੇਂਦਰ ਪ੍ਰਧਾਨ ਮੌਜੂਦ ਰਹਿਣਗੇ।

West Bengal Polls 2021: शुभेंदु अधिकारी का ममता बनर्जी पर हमला- 'नंदीग्राम  से TMC प्रमुख को 50 हजार वोटों से नहीं हराया तो...' - Will defeat mamata  banerjee by votes or quit

ਇਸ ਤੋਂ ਇਲਾਵਾ ਉਹ ਰੋਡ ਸ਼ੋਅ ਵੀ ਕਰਨਗੇ। ਦਸ ਦਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਪਣਾ ਨਾਮ ਨਾਮਜ਼ਦ ਕਰਵਾ ਲਿਆ ਹੈ। ਪਰ ਨਾਮਜ਼ਦਗੀ ਤੋਂ ਬਾਅਦ ਉਹਨਾਂ ’ਤੇ ਹਮਲਾ ਵੀ ਹੋਇਆ ਸੀ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉੱਧਰ ਸ਼ੁਭੇਂਦਰ ਅਧਿਕਾਰੀ ਨਾਮਜ਼ਦਗੀ ਕਰਾਉਣ ਲਈ ਘਰ ਤੋਂ ਨਿਕਲ ਚੁੱਕੇ ਹਨ।

ਉਹਨਾਂ ਨਾਲ ਕਈ ਹੋਰ ਕੇਂਦਰੀ ਮੰਤਰੀ ਵੀ ਮੌਜੂਦ ਰਹਿਣਗੇ। ਉਹ ਇਕ ਮੰਦਰ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ। ਫਿਰ ਉਹਨਾਂ ਨੇ ਨੰਦੀਗ੍ਰਾਮ ਬਜ਼ਾਰ ਵਿੱਚ ਸਥਿਤ ਜਾਨਕੀਨਾਥ ਮੰਦਰ ਪਹੁੰਚ ਕੇ ਪੂਜਾ ਕੀਤੀ।

ਸ਼ੁਭੇਂਦਰ ਅਧਿਕਾਰੀ ਨੇ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਉਹਨਾਂ ਦਾ ਨੰਦੀਗ੍ਰਾਮ ਨਾਲ ਰਿਸ਼ਤਾ ਬਹੁਤ ਹੀ ਪੁਰਾਣਾ ਹੈ। ਪਰ ਮਮਤਾ ਬੈਨਰਜੀ ਉਦੋਂ ਹੀ ਨੰਦੀਗ੍ਰਾਮ ਆਉਂਦੇ ਹਨ ਜਦੋਂ ਵੋਟਾਂ ਹੁੰਦੀਆਂ ਹਨ। ਲੋਕਾਂ ਨੇ ਉਹਨਾਂ ਨੂੰ ਹਰਾ ਦੇਣਾ ਹੈ।”

Click to comment

Leave a Reply

Your email address will not be published. Required fields are marked *

Most Popular

To Top