News

ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਨੇ ਮਾਰੀ ਬਾਜ਼ੀ, ਭਾਜਪਾ ਲੀਡਰ ਸ਼ੁਭੇਂਦੁ ਦੇ ਹਿੱਸੇ ਆਈ ਹਾਰ

ਮਮਤਾ ਬੈਨਰਜੀ ਨੇ ਨੰਦੀਗ੍ਰਾਮ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਮਮਤਾ ਬੈਨਰਜੀ ਨੇ ਭਾਜਪਾ ਦੇ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਨੂੰ 1200 ਵੋਟਾਂ ਨਾਲ ਹਰਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸ਼ੁਭੇਂਦੁ ਅਧਿਕਾਰੀ ਨੇ ਟੀਐਮਸੀ ਨੂੰ ਛੱਡ ਕੇ ਭਾਜਪਾ ਜੁਆਇਨ ਕੀਤੀ ਸੀ।

Suvendu Adhikari accepts Mamata Banerjee's dare, says will defeat her in  Nandigram or quit politics - The Economic Times

2016 ਦੀਆਂ ਚੋਣਾਂ ਵਿੱਚ ਸ਼ੁਭੇਂਦੁ ਅਧਿਕਾਰੀ ਨੇ ਇਸ ਸੀਟ ਤੇ ਲੈਫਟ ਦੇ ਉਮੀਦਵਾਰ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ਨੰਦੀਗ੍ਰਾਮ ਬੰਗਾਲ ਦੀ ਸਭ ਤੋਂ ਫਾਈਨਲ ਸੀਟ ਮੰਨੀ ਜਾ ਰਹੀ ਹੈ। ਜਿੱਥੇ 1 ਅਪ੍ਰੈਲ ਨੂੰ 88 ਫ਼ੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਤੋਂ ਸ਼ੁਭੇਂਦੁ ਅਧਿਕਾਰੀ ਆਹਮੋ-ਸਾਹਮਣੇ ਸਨ।

ਦਸ ਦਈਏ ਕਿ ਪੱਛਮੀ ਬੰਗਾਲ ਦੀ ਇਕ ਹਾਈਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ। ਇਹ ਸੀਟ ਲੰਬੇ ਸਮੇਂ ਤੋਂ ਲੈਫਟ ਦਾ ਗੜ੍ਹ ਰਹੀ ਹੈ ਪਰ 2007 ਵਿੱਚ ਨੰਦੀਗ੍ਰਾਮ ਅੰਦੋਲਨ ਤੋਂ ਬਾਅਦ ਇਸ ਸੀਟ ਦੀ ਰਾਜਨੀਤਿਕ ਹਵਾ ਬਦਲਣ ਲੱਗੀ। 2009 ਵਿੱਚ ਉਪ ਚੋਣਾਂ ਵਿੱਚ ਇੱਥੋਂ ਟੀਐਮਸੀ ਦੀ ਫਿਰੋਜਾ ਬੀਬੀ ਨੇ ਜਿੱਤ ਹਾਸਲ ਕੀਤੀ ਸੀ।

Click to comment

Leave a Reply

Your email address will not be published. Required fields are marked *

Most Popular

To Top