News

ਨੌਜਵਾਨ ਨੇ ਮਿੱਟੀ ਅਤੇ ਜ਼ਹਿਰੀਲੀ ਦਵਾਈ ਦੀ ਵਰਤੋਂ ਕੀਤੇ ਬਿਨਾਂ ਉਗਾਈਆਂ ਸਬਜ਼ੀਆਂ

ਅੱਜ ਦੇ ਸਮੇਂ ‘ਚ ਜਿੱਥੇ ਕਿਸਾਨਾਂ ਦੇ ਧੀਆਂ-ਪੁੱਤਰ ਖੇਤੀਬਾੜੀ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜਿਹਨਾਂ ਦਾ ਮੰਨਣਾ ਹੈ ਕਿ ਖੇਤੀ ਕਰਨ ਨਾਲ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਉੱਥੇ ਹੀ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ ਅਜਿਹਾ ਸੋਚਣ ਵਾਲੇ ਲੋਕਾਂ ਲਈ ਵੱਡੀ ਮਿਸਾਲ ਕਾਇਮ ਕੀਤੀ ਹੈ।

ਦਰਅਸਲ ਨੌਜਵਾਨ ਪਰਮਿੰਦਰ ਸਿੰਘ ਨੇ ਆਪਣੇ ਘਰ ਦੀ ਛੱਤ ‘ਤੇ ਮਿੱਟੀ ਅਤੇ ਜ਼ਹਿਰੀਲੇ ਕੀਟਨਾਸ਼ਕ ਦੀ ਵਰਤੋਂ ਕੀਤੇ ਬਿਨਾ ਸਬਜ਼ੀਆਂ ਉਗਾਈਆਂ ਹਨ। ਨੌਜਵਾਨ ਪਰਮਿੰਦਰ ਸਿੰਘ ਨੇ ਕਿਹਾ ਹੈ ਕਿ ਹਾਈਡਰੋਪੋਨਿਕਸ ਨਾਮ ਦੇ ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਪੌਦਿਆਂ ਦੇ ਵਧਣ ਫੁੱਲਣ ਲਈ ਮਿੱਟੀ ਦੀ ਬਿਲਕੁੱਲ ਲੋੜ ਨਹੀਂ ਹੁੰਦੀ ਅਤੇ ਸਾਰੇ ਬੂਟੇ ਸਿਰਫ ਪਾਣੀ ਵਿਚ ਹੀ ਪੈਦਾ ਹੁੰਦੇ ਹਨ।

ਇਸ ਪ੍ਰੋਜੈਕਟ ਵਿਚ ਕਿਸੇ ਜ਼ਹਿਰੀਲੇ ਕੀਟਨਾਸ਼ਕ ਦੀ ਵਰਤੋਂ ਵੀ ਨਹੀਂ ਹੁੰਦੀ ਅਤੇ ਨਾ ਹੀ ਇਸ ਲਈ ਜ਼ਿਆਦਾ ਜਗ੍ਹਾ ਦੀ ਲੋੜ ਹੁੰਦੀ ਹੈ। ਦੱਸ ਦਈਏ ਕਿ ਕਿਸਾਨ ਪਰਮਿੰਦਰ ਸਿੰਘ ਆਟੋਮੋਬਾਇਲ ਇੰਜੀਨੀਅਰ ਹੈ ਅਤੇ ਉਸ ਨੇ ਨਵੀਂ ਤਕਨੀਕ ਨਾਲ ਯਾਨੀ ਕਿ ਮਿੱਟੀ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕੀਤੇ ਬਿਨਾਂ ਹੀ ਸਬਜ਼ੀਆਂ ਉਗਾਈਆਂ ਹਨ ਅਤੇ ਬਾਕੀ ਨੌਜਵਾਨਾਂ ਲਈ ਵੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਇਸ ਪ੍ਰੋਜੈਕਟ ਬਾਰੇ ਪਰਵਿੰਦਰ ਸਿੰਘ ਨੇ ਯੂਟਿਊਬ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top