News

ਨੌਜਵਾਨ ਨੇ ਦਰਬਾਰ ਸਾਹਿਬ ‘ਚ ਗੀਤ ‘ਤੇ ਬਣਾਈ ਵੀਡੀਓ, ਮਹਿਰੋਂ ਨੇ ਕਿਹਾ, ‘ਅਸੀਂ ਦੇਵਾਂਗੇ ਸਜ਼ਾ’

ਸੋਸ਼ਲ ਮੀਡੀਆ ‘ਤੇ ਵੀਡੀਓ ‘ਤੇ ਫੇਮਸ ਹੋਣ ਦੇ ਚੱਕਰ ‘ਚ ਪਿਛਲੇ ਦਿਨਾਂ ਤੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਵਿੱਚ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਗੀਤਾਂ ‘ਤੇ ਵੀਡੀਓ ਬਣਾਉਂਦੇ ਦਿਖਾਈ ਦਿੰਦੇ ਹਨ। ਹਾਲਾਂਕਿ ਬਾਅਦ ਵਿੱਚ ਉਹਨਾਂ ਵੱਲੋਂ ਵਿਰੋਧ ਹੋਣ ‘ਤੇ ਮੁਆਫ਼ੀ ਵੀ ਮੰਗ ਲਈ ਜਾਂਦੀ ਹੈ ਪਰ ਉੱਥੇ ਹੀ ਹੁਣ ਦਰਬਾਰ ਸਾਹਿਬ ‘ਚ ਇੱਕ ਗੀਤ ਉਪਰ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਅੀਮ੍ਰਤਪਾਲ ਮਹਿਰੋਂ ਵੱਲੋਂ ਕਾਬੂ ਕੀਤਾ ਗਿਆ ਹੈ।

ਇੱਕ ਵੀਡੀਓ ਦੌਰਾਨ ਅੰਮ੍ਰਿਤਪਾਲ ਮਹਿਰੋਂ ਵੱਲੋਂ ਦਰਬਾਰ ਸਾਹਿਬ ਜਾ ਕੇ ਗੀਤਾਂ ‘ਤੇ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਅੱਜ ਤੋਂ ਬਾਅਦ ਨੌਜਵਾਨ ਸੋਚ ਸਮਝ ਕੇ ਦਰਬਾਰ ਸਾਹਿਬ ‘ਚ ਵੀਡੀਓ ਬਣਾਉਣ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਜਿੱਥੇ ਇਸ ਨੂੰ ਸਹੀ ਕਿਹਾ ਜਾ ਰਿਹਾ ਉੱਥੇ ਹੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਅੰਮ੍ਰਿਤਪਾਲ ਮਹਿਰੋਂ ਵੱਲੋਂ ਆਪਣੀ ਪਬਲੀਸਿਟੀ ਲਈ ਕੀਤਾ ਜਾ ਰਿਹਾ ਹੈ।

ਲੋਕਾਂ ਮੁਤਾਬਿਕ ਅੰਮ੍ਰਿਤਪਾਲ ਮਹਿਰੋਂ ਵੱਲੋਂ ਸ਼ਰੇਆਮ ਬਦਮਾਸ਼ੀ ਕੀਤੀ ਜਾ ਰਹੀ ਹੈ ਅਤੇ ਮੋਨੇ ਲੋਕਾਂ ਨੂੰ ਗੁਰੂ ਘਰ ਨਾਲੋਂ ਤੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਵੀਡੀਓ ਬਣਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸਿੱਖ ਕੌਮ ਵੱਲੋਂ ਐਕਸ਼ਨ ਲਿਆ ਗਿਆ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਵੀਡੀਓ ਬਣਾਉਣ ਤੇ ਪਾਬੰਦੀ ਲਾ ਦਿੱਤੀ ਗਈ।

Click to comment

Leave a Reply

Your email address will not be published.

Most Popular

To Top