News

ਨੌਜਵਾਨਾਂ ਨੇ ਦੁਕਾਨ ‘ਚ ਜਾ ਕਰਤੀ ਫਾਇਰਿੰਗ, ਦੁਕਾਨਦਾਰ ਨੇ ਬਚਾ ਲਈ ਕੱਢਿਆ ਪਿਸਤੌਲ

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਕੁੱਝ ਨੌਜਵਾਨ ਹਥਿਆਰਾਂ ਸਣੇ ਇੱਕ ਦੁਕਾਨ ਅੰਦਰ ਜਾ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੁਕਾਨਦਾਰ ਵੱਲੋਂ ਆਪਣੀ ਜਾਨ ਬਚਾਉਣ ਲਈ ਮੁਲਜ਼ਮ ਤੇ ਫਾਇਰਿੰਗ ਕੀਤੀ ਵੀ ਕੀਤੀ ਗਈ ਅਤੇ ਮੁਲਜ਼ਮ ਵੱਲੋਂ ਵੀ ਦੁਕਾਨਦਾਰ ‘ਤੇ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਅਤੇ ਉਸਦੇ ਸਾਥੀ ਉੱਥੋਂ ਫਰਾਰ ਹੋ ਗਏ। ਉਧਰ ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਦਾ ਨਾਂ ਅਮਨ ਟੈਟੂ ਦੱਸਿਆ ਜਾ ਰਿਹਾ ਹੈ ਜਿਸ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਦੁਕਾਨਦਾਰ ਤੋਂ ਪੈਸਿਆਂ ਦੀ ਫਿਰੌਤੀ ਮੰਗੀ ਸੀ ਅਤੇ ਨਾ ਦੇਣ ਤੇ ਮਾਰਨ ਦੀ ਧਮਕੀ ਦਿਤੀ ਸੀ।

ਇਸ ਨੂੰ ਦੁਕਾਨਦਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਮੁਲਜ਼ਮ ਨੇ ਬੀਤੀ ਸ਼ਾਮ ਹਮਲਾ ਕਰ ਦਿੱਤਾ ਜਿਸ ਵਿਚ ਕਰਾਸ ਫਾਇਰਿੰਗ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁੱਧ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹਨ।

ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਕੁੱਝ ਨੌਜਵਾਨ ਆਪਣਾ ਮੂੰਹ ਸਿਰ ਕੱਪੜੇ ਨਾਲ ਬੰਨ੍ਹ ਕੇ ਦੁਕਾਨਾਂ ਅੰਦਰ ਜਾ ਜੇ ਦੁਕਾਨਦਾਰਾਂ ਨੂੰ ਧਮਕੀਆਂ ਦਿੰਦੇ ਹਨ ਅਤੇ ਇਸ ਤੋਂ ਬਾਅਦ ਭੰਨਤੋੜ ਵੀ ਕਰਦੇ ਹਨ। ਉੱਥੇ ਹੀ ਅਜਿਹੇ ਮਾਮਲਿਆਂ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਜਾਂਦੇ ਹਨ ਕਿ ਆਖਿਰਕਾਰ ਪੁਲਿਸ ਪ੍ਰਸ਼ਾਸਨ ਸ਼ਰੇਆਮ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ।

Click to comment

Leave a Reply

Your email address will not be published.

Most Popular

To Top