News

ਨੌਕਰੀ ਦੀ ਖਿੱਚ ਲਓ ਤਿਆਰੀ, ਰੇਲਵੇ ਨੇ ਕੱਢੀਆਂ ਨੌਕਰੀਆਂ

ਭਾਰਤੀ ਰੇਲਵੇ ਵਿੱਚ ਨੌਕਰੀਆਂ ਕੱਢੀਆਂ ਗਈਆਂ ਹਨ। ਰੇਲਵੇ ਭਰਤੀ ਬੋਰਡ ਨੇ 40000 ਤੋਂ ਵੱਧ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਲਦ ਹੀ ਟਰੈਕ ਮੈਨਟੇਨਰ ਦੀਆਂ ਇਹਨਾਂ ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹਨਾਂ ਵਿੱਚ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਵੇਗੀ। ਰੇਲਵੇ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਵੱਖ-ਵੱਖ ਥਾਵਾਂ ਦੀਆਂ ਕੁੱਲ 40721 ਅਸਾਮੀਆਂ ਭਰਤੀ ਕੀਤੀਆਂ ਜਾਣਗੀਆਂ।

10 Reasons to Apply for Railway Jobs - PlacementIndia.com Blogs

ਇਹਨਾਂ ਬਾਰੇ ਵਧੇਰੇ ਜਾਣਕਾਰੀ ਲਈ ਰੇਲਵੇ ਦੀ ਵੈਬਸਾਈਟ rrbcdg.gov.in. ਵੇਖੋ। ਟਰੈਕ ਮੈਂਨੇਟਰ ਦੀਆਂ ਇਹਨਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਸਬੰਧਤ ਟਰੇਡ ਵਿੱਚ ਹਾਈ ਸਕੂਲ ਤੇ ਆਈਟੀਆਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਆਈਟੀਆਈ ਸਰਟੀਫਿਕੇਟ ਨੂੰ ਐਨਸੀਵੀਟੀ ਜਾਂ ਐਸਸੀਵੀਟੀ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਜਨਰਲ ਕੈਟਾਗਿਰੀ ਲਈ ਉਮਰ ਹੱਦ 18 ਤੋਂ 33 ਸਾਲ, ਓਬੀਸੀ ਲਈ 18 ਤੋਂ 36 ਸਾਲ ਤੇ ਐਸਸੀ ਐਸਟੀ ਲਈ 18 ਤੋਂ 38 ਸਾਲ ਹੈ।

ਚੋਣ

ਇਹਨਾਂ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਆਨਲਾਈਨ ਟੈਸਟ, ਸਰੀਰਕ ਟੈਸਟ ਅਤੇ ਮੈਡੀਕਲ ਟੈਸਟ ਦੇਣਾ ਪਵੇਗਾ।

ਨੌਕਰੀ ਵਿੱਚ ਜ਼ਿੰਮੇਵਾਰੀ

ਟਰੈਕ ਮੈਂਨੇਟਰ ਦਾ ਕੰਮ ਰੇਲਵੇ ਟਰੈਕਾਂ ਦੀ ਦੇਖਭਾਲ, ਟਰੈਕ ਦੀ ਸਥਿਤੀ ਦੀ ਜਾਂਚ, ਕਲੈਂਪ ਅਤੇ ਜੁਆਇੰਟ ਨੂੰ ਚੈਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟਰੈਕਾਂ ਦੇ ਟੁੱਟਣ ‘ਤੇ ਨਜ਼ਰ ਰੱਖਣੀ ਪਵੇਗੀ ਅਤੇ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਰੇਲ ਲਈ ਟ੍ਰੈਕ ਨਿਰਵਿਘਨ ਤੇ ਸੁਰੱਖਿਅਤ ਹੈ। ਭਰਤੀ ਬਾਰੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਰੇਲਵੇ ਭਰਤੀ ਬੋਰਡ ਦੀ ਅਧਿਕਾਰਤ ਵੈਬਸਾਈਟ http://www.rrbcdg.gov.in ’ਤੇ ਜਾਣਾ ਪਵੇਗਾ। 

Click to comment

Leave a Reply

Your email address will not be published. Required fields are marked *

Most Popular

To Top