News

ਨੈਸ਼ਨਲ ਗੋਲਡ ਮੈਡਲ ਲੈਣ ਵਾਲੀ ਨਵਦੀਪ ਕੌਰ ਬਿਨਾਂ ਛੱਤ ਤੋਂ ਰਹਿਣ ਲਈ ਮਜ਼ਬੂਰ

ਹਾਲ ਹੀ ਵਿੱਚ ਓਲੰਪਿਕ ਐਥਲਿਟਿਕਸ ਵਿੱਚ ਜਿੱਤੇ ਨੀਰਜ ਚੋਪੜਾ ਨੇ ਜਿੱਤ ਹਾਸਲ ਕੀਤੀ ਹੈ। ਨੀਰਜ ਨੇ ਗੋਲਡ ਮੈਡਲ ਜਿੱਤਿਆ ਹੈ। ਇਸ ਜਿੱਤ ਤੋਂ ਬਾਅਦ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਇਕ ਪਾਸੇ ਜਿੱਥੇ ਟੋਕੀਓ ੳਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਵੱਲੋਂ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ। ਓਥੇ ਹੀ ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਵਾਜਿਬ ਸਹੂਲਤਾਂ ਲਈ ਵੀ ਤਰਸਦੀਆਂ ਨਜ਼ਰ ਆ ਰਹੀਆਂ ਹਨ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦਾ ਜਿੱਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ‘ਖੇਲੋ ਇੰਡੀਆ’ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁਕੀ ਹੈ ਅਤੇ ਹੋਰ ਵੀ ਕਈ ਮੱਲਾਂ ਮਾਰ ਚੁਕੀ ਆਪਣੇ ਘਰ ਵਿੱਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ। ਹਾਲਾਤ ਇਹ ਹਨ ਕਿ ਘਰ ਵਿਚ ਦੋ ਕਮਰੇ ਹਨ ਅਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ ਇਕ ਹੀ ਕਮਰੇ ਵਿਚ ਪਰਿਵਾਰ ਰਹਿਣ ਨੂੰ ਮਜਬੂਰ ਹੈ ਅਤੇ ਪਿਤਾ ਦਾ ਪੈਰ ਠੀਕ ਨਾ ਹੋਣ ਕਾਰਨ ਘਰ ਦੀ ਕਮਾਈ ਦਾ ਜਰੀਆ ਵੀ ਰੁਕਿਆ ਹੋਇਆ ਹੈ।

ਉੱਥੇ ਹੀ ਨਵਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਂਕ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀਆਂ ਕਈ ਖੁਆਇਸ਼ਾਂ ਨੂੰ ਦੱਬਣਾ ਪਿਆ। ‘ਖੇਲੋ ਇੰਡੀਆ’ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ। ਉਨ੍ਹਾਂ ਦੱਸਿਆ ਉਸ ਦੇ ਪਿਤਾ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੰਮ ਨਹੀਂ ਕਰ ਸਕਦੇ। ਛੋਟਾ ਭਰਾ ਜੋ ਕਿ ਪੜ੍ਹਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਾਮੂਲੀ ਤਨਖਾਹ ‘ਤੇ ਕੰਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੁੰਦਾ।

ਘਰ ਵਿਚ ਤੰਗੀ ਜ਼ਿਆਦਾ ਹੋਣ ਕਾਰਨ ਉਹ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਉਸ ਦੀ ਮਦਦ ਕੀਤੀ ਹੈ। ਓਥੇ ਹੀ ਨਵਦੀਪ ਕੌਰ ਦੇ ਮਾਤਾ ਬਲਵਿੰਦਰ ਕੌਰ ਅਤੇ ਮਾਮਾ ਜਗਦੇਵ ਸਿੰਘ ਨੇ ਦੱਸਿਆ ਕਿ, “ਉਹਨਾਂ ਦੀ ਧੀ ਨਵਦੀਪ ਕੌਰ ਨੇ ਵੇਟ ਲਿਫਟਿੰਗ ਖੇਡ ਵਿੱਚ ‘ਖੇਲੋ ਇੰਡੀਆ’ ਖੇਡਾਂ ਦੇ ਵਿੱਚ ਨੈਸ਼ਨਲ ਗੋਲਡ ਮੈਡਲ ਜਿੱਤਿਆ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕੇ ਅਜਿਹੇ ਖਿਡਾਰੀਆਂ ਦੀ ਬਾਂਹ ਫੜੀ ਜਾਵੇ ਤਾਂਕਿ ਅਜਿਹੇ ਖਿਡਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹੋਏ ਨਵਦੀਪ ਜਹੇ ਖਿਡਾਰੀਆਂ ਨੂੰ ਅੱਗੇ ਵਧਣ ਵਿਚ ਮਦਦ ਹੋ ਸਕੇ।

Click to comment

Leave a Reply

Your email address will not be published.

Most Popular

To Top