ਨੇਪਾਲ ਦੇ ਪੋਖਰਾ ਏਅਰਪੋਰਟ ’ਤੇ ਜਹਾਜ਼ ਹੋਇਆ ਕ੍ਰੈਸ਼, ਜਹਾਜ਼ ਵਿੱਚ 68 ਯਾਤਰੀ ਸੀ ਸਵਾਰ

ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਨਵੇ ‘ਤੇ 72 ਸੀਟਾਂ ਵਾਲਾ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ। ਬਚਾਅ ਕਾਰਜ ਜਾਰੀ ਹਨ ਅਤੇ ਹਵਾਈ ਅੱਡਾ ਫਿਲਹਾਲ ਬੰਦ ਹੈ। ਜਾਣਕਾਰੀ ਮਿਲੀ ਹੈ ਕਿ ਕਾਠਮਾਂਡੂ ਤੋਂ ਪੋਖਰਾ ਜਾ ਰਹੀ ਯਤੀ ਏਅਰਾਈਨਜ਼ ਦਾ ਜਹਾਜ਼ ਕ੍ਰੈਸ਼ ਹੋ ਗਿਆ ਹੈ।
ਯਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਪੋਖਰਾ ਕੋਲ ਕ੍ਰੈਸ਼ ਜਹਾਜ਼ ਤੇ 68 ਯਾਤਰੀ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਵਿੱਚ ਹੁਣ ਤੱਕ 30 ਯਾਤਰੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ। ਹੋਰ ਜਾਣਕਾਰੀ ਮੁਤਾਬਕ ਲੈਂਡਿੰਗ ਤੋਂ ਪਹਿਲਾਂ ਹੀ ਜਹਾਜ਼ ਨੂੰ ਹਵਾ ਵਿੱਚ ਅੱਗ ਲੱਗ ਗਈ ਸੀ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸ ਏਅਰਪੋਰਟ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਅੱਜ ਯਤੀ ਏਅਰਲਾਈਨਜ਼ ਦਾ AT-72 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਪੁਰਾਣੇ ਘਰੇਲੂ ਏਅਰਪੋਰਟ ਅਤੇ ਨਵੇਂ ਏਅਰਪੋਰਟ ਦੇ ਵਿਚਕਾਰ ਹੋਇਆ ਹੈ।