ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਹਾਜ਼ਰੀ ਅਤੇ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅੱਜ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਸਾਬਕਾ ਮੀਤ ਪ੍ਰਧਾਨ ਅਤੇ 2017 ਦਿੱਲੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਲਾਜਪਤ ਨਗਰ ਵਾਰਡ ਤੋਂ ਚੋਣ ਲੜੇ ਜਸਵੰਤ ਸਿੰਘ ਬਿੱਟੂ ਆਪਣੇ ਸਾਥੀਆਂ ਸਣੇ ‘ਜਾਗੋ’ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸਰਗਰਮ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਪ੍ਰਧਾਨ ਤਰਵਿੰਦਰ ਕੌਰ ਖ਼ਾਲਸਾ, ਗੁਲਪ੍ਰੀਤ ਸਿੰਘ ਅਤੇ
ਮਨਿੰਦਰ ਸਿੰਘ ਨੂੰ ਵੀ ਢੀਂਡਸਾ ਅਤੇ ਜੀਕੇ ਨੇ ਸਿਰੋਪਾ ਪਾਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਢੀਂਡਸਾ ਅਤੇ ਜੀਕੇ ਨੇ ਮੌਜੂਦਾ ਪੰਥਕ ਮਸਲਿਆਂ ਉੱਤੇ ਵਿਚਾਰ ਰੱਖਦੇ ਹੋਏ ਬਾਦਲਾਂ ਦੇ ਕਬਜ਼ੇ ਤੋਂ ਪੰਥਕ ਸੰਸਥਾਵਾਂ ਨੂੰ ਆਜ਼ਾਦ ਕਰਵਾਉਣ ਨੂੰ ਜ਼ਰੂਰੀ ਦੱਸਿਆ। ਢੀਂਡਸਾ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਤੱਕ ਸਾਰੀਆਂ ਜਗਾ ਸੰਗਤਾਂ ਦਾ ਪਿਆਰ ਸਾਨੂੰ ਮਿਲ ਰਿਹਾ ਹੈ ਅਤੇ ਸਾਡਿਆਂ ਕੋਸ਼ਿਸ਼ਾਂ ਨੂੰ ਸਫਲਤਾ ਮਿਲ ਰਹੀ ਹੈਂ। ਅੱਜ ਲੋਕਾਂ ਨੂੰ ਸਮਝ ਆ ਗਿਆ ਹੈਂ ਕਿ ਪੰਥ ਦੇ ਨਾਮ ਉੱਤੇ ਗੁਮਰਾਹ ਕੌਣ ਕਰਦਾ ਰਿਹਾ ਹੈ। ਉੱਥੇ ਹੀ ਜੀਕੇ ਨੇ ਇਸ਼ਾਰਾ ਕੀਤਾ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਛੇਤੀ ਹੀ
ਦਿੱਲੀ ਕਮੇਟੀ ਦੀ ਗੈਰ ਵਿਵਹਾਰਿਕ ਅਤੇ ਵਪਾਰੀ ਨੀਤੀਆਂ ਤੋਂ ਤੰਗ ਹੋਣ ਦੇ ਕਾਰਨ ‘ਜਾਗੋ’ ਪਾਰਟੀ ਵਿੱਚ ਸ਼ਾਮਿਲ ਹੋਣਗੇ। ਅੱਜ ਬਾਦਲ ਦਲ ਵਿੱਚ ਟੁੱਟ ਦੀ ਵੱਡੀ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈਂ। ਭਵਿੱਖ ਵਿੱਚ ਕਈ ਦਿੱਗਜ ਬਾਦਲਾਂ ਨੂੰ ਅਲਵਿਦਾ ਕਹਿਣ ਲਈ ਤਿਆਰ ਬੈਠੇ ਹਨ। ਜੀਕੇ ਨੇ ਬਿੱਟੂ ਨੂੰ ਪਾਰਟੀ ਵਿੱਚ ਵੱਡੀ ਮਹੱਤਵਪੂਰਨ ਜ਼ਿੰਮੇਵਾਰੀ ਦੇਣ ਦੀ ਗੱਲ ਕਹਿੰਦੇ ਹੋਏ ਤਰਵਿੰਦਰ ਕੌਰ ਨੂੰ ਪਾਰਟੀ ਦੀ ਧਰਮ ਪ੍ਰਚਾਰ ਇਕਾਈ ਦੀ ਮੁਖੀ ਬਣਾਉਣ ਦੀ ਵੀ ਘੋਸ਼ਣਾ ਕੀਤੀ।
ਦਿੱਲੀ ਕਮੇਟੀ ਦੀ ਵਿਜੀਲੈਂਸ ਕਮੇਟੀ ਦੇ ਸਾਬਕਾ ਚੇਅਰਮੈਨ ਬਿੱਟੂ ਨੇ ਕਮੇਟੀ ਦੀ ਆਟਾ ਵੇਚਣ ਉੱਤੇ ਹੋ ਰਹੇ ਦੁਰਦਸ਼ਾ ਨੂੰ ਪਾਰਟੀ ਛੱਡਣ ਦੀ ਵੱਡੀ ਵਜਾ ਦੱਸਿਆ। ਇਸ ਮੌਕੇ ਕਮੇਟੀ ਮੈਂਬਰ ਚਮਨ ਸਿੰਘ, ਹਰਜੀਤ ਸਿੰਘ ਜੀਕੇ ਸਣੇ ਪਾਰਟੀ ਦੇ ਕਈ ਅਹੁਦੇਦਾਰ ਮੌਜੂਦ ਸਨ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
