News

ਨੀਰਜ ਚੋਪੜਾ ਨੇ ਆਪਣਾ ਉਲੰਪਿਕ ਸੋਨ ਤਮਗ਼ਾ ਮਿਲਖਾ ਸਿੰਘ ਨੂੰ ਕੀਤਾ ਸਮਰਪਿਤ

ਨੀਰਜ ਚੋਪੜਾ ਨੇ ਟੋਕਿਓ ਓਲੰਪਿਕ ਵਿੱਚ ਸਭ ਤੋਂ ਵੱਧ 87.5 ਮੀਟਰ ਦੀ ਦੂਰੀ ਤੱਕ ਥ੍ਰੋਅ ਸੁੱਟਿਆ ਸੀ। ਭਾਰਤ ਦਾ ਉਲੰਪਿਕਸ 2020 ਲਈ ਇਹ ਪਹਿਲਾ ਸੋਨ ਤਮਗ਼ਾ ਹੈ। ਉਹਨਾਂ ਨੇ ਆਪਣਾ ਉਲੰਪਿਕ ਸੋਨ ਤਮਗ਼ਾ ‘ਫਲਾਈਂਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਮਿਲਖਾ ਸਿੰਘ ਦੀ ਜੂਨ ਮਹੀਨੇ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਨੀਰਜ ਚੋਪੜਾ ਨੇ ਆਪਣਾ ਸੋਨ ਤਮਗ਼ਾ ਮਿਲਖਾ ਸਿੰਘ ਨੂੰ ਸਮਰਪਿਤ ਕਰਦਿਆਂ ਕਿਹਾ, “ਮਿਲਖਾ ਸਟੇਡੀਅਮ ਵਿੱਚ ਭਾਰਤ ਦਾ ਰਾਸ਼ਟਰੀ ਗੀਤ ਸੁਣਨਾ ਚਾਹੁੰਦੇ ਸਨ।

ਅੱਜ ਉਹ ਭਾਵੇਂ ਸਾਡੇ ਨਾਲ ਨਹੀਂ ਹਨ ਪਰ ਉਹਨਾਂ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ।” ਮਿਲਖਾ ਸਿੰਘ ਦੇ ਪੁੱਤਰ ਤੇ ਸੀਨੀਅਰ ਗੌਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਨੀਰਜ ਚੋਪੜਾ ਦਾ ਧੰਨਵਾਦ ਕਰਦਾ ਹੈ। ਟਵਿੱਟਰ ਤੇ ਜੀਵ ਨੇ ਲਿਖਿਆ, ‘ਤੁਸੀਂ ਟੋਕਿਓ ਉਲੰਪਿਕਸ ਵਿੱਚ ਐਥਲੈਟਿਕਸ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਹੈ ਤੇ ਤੁਸੀਂ ਇਹ ਮੇਰੇ ਪਿਤਾ ਨੂੰ ਸਮਰਪਿਤ ਕੀਤਾ ਹੈ।

ਮਿਲਖਾ ਪਰਿਵਾਰ ਇਸ ਮਾਣ ਲਈ ਤੁਹਾਡਾ ਸਦੀਵੀ ਧੰਨਵਾਦੀ ਰਹੇਗਾ।” ਨੀਰਜ ਚੋਪੜਾ ਵੱਲੋਂ ਭਾਰਤ ਲਈ ਸੋਨ ਤਮਗ਼ਾ ਜਿੱਤਣ ਦੇ ਤੁਰੰਤ ਬਾਅਦ ਜੀਵ ਮਿਲਖਾ ਸਿੰਘ ਨੇ ਟਵੀਟ ਕੀਤਾ ਸੀ, ਮੇਰੇ ਡੈਡੀ ਬਹੁਤ ਸਾਲਾਂ ਤੋਂ ਚਾਹ ਰਹੇ ਸਨ ਕਿ ਅਜਿਹਾ ਕੁਝ ਹੋਵੇ। ਮੈਨੂੰ ਇਹ ਟਵੀਟ ਕਰਦਿਆਂ ਰੋਣਾ ਆ ਰਿਹਾ ਹੈ। ਮੈਨੂੰ ਯਕੀਨ ਹੈ ਕਿ ਡੈਡੀ ਵੀ ਉੱਪਰ ਰੋ ਰਹੇ ਹੋਣਗੇ।

ਤੇਰਾ ਧੰਨਵਾਦ ਨੀਰਜ ਕਿ ਤੂੰ ਇਹ ਕਰ ਵਿਖਾਇਆ ਉਨ੍ਹਾਂ ਦਾ ਸੁਫ਼ਨਾ ਆਖ਼ਰ ਸੱਚਾ ਸਿੱਧ ਹੋ ਗਿਆ ਹੈ। ਸੋਨ ਤਮਗ਼ਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ ਨੇ ਆਖਿਆ: ‘ਇਸ ਵਰ੍ਹੇ ਮੇਰੇ ਲਈ ਸਭ ਤੋਂ ਅਹਿਮ ਗੱਲ ਇਹੋ ਸੀ ਕਿ ਮੈਂ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲਵਾਂ। ਪਹਿਲਾਂ ਖੇਡੇ ਗਏ ਦੋ–ਤਿੰਨ ਕੌਮਾਂਤਰੀ ਮੁਕਾਬਲਿਆਂ ਨੇ ਮੇਰੀ ਬਹੁਤ ਮਦਦ ਕੀਤੀ। ਇਸ ਲਈ ਮੈਂ ਉਲੰਪਿਕਸ ’ਚ ਦਬਾਅ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ। ਮੈਂ ਆਪਣੀ ਕਾਰਗੁਜ਼ਾਰੀ ’ਤੇ ਇਕਾਗਰ ਕਰ ਸਕਿਆ।’

Click to comment

Leave a Reply

Your email address will not be published.

Most Popular

To Top