Business

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਬਾਰੇ ਕੀਤੀ ਸੀ ਇਹ ਘਿਨੌਣੀ ਹਰਕਤ, ਘੇਰ ਲਿਆ ਸਿੰਘਾਂ ਨੇ, ਲਵਾ ਦਿੱਤੇ ਕੰਨਾਂ ਨੂੰ ਹੱਥ

ਨੀਟੂ ਸ਼ਟਰਾਂ ਵਾਲਾ ਜੋ ਕਿ ਅਕਸਰ ਹੀ ਵਿਵਾਦਾਂ ਕਰ ਕੇ ਜਾਣਿਆ ਜਾਂਦਾ ਹੈ। ਉਸ ਦਾ ਇਕ ਨਵਾਂ ਵਿਵਾਦ ਸਾਹਮਣੇ ਆਇਆ ਸੀ। ਜਿਸ ਦੇ ਸੰਬੰਧ ਉਹ ਇਕ ਇੰਟਰਵਿਊ ਵਿਚ ਉਹ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਤੋੜ-ਮਰੋੜ ਕਰਦਾ ਨਜ਼ਰ ਆਇਆ ਸੀ। ਅੱਜ ਸਿੱਖ ਸੰਗਤਾਂ ਸਾਹਮਣੇ ਨੀਟੂ ਸ਼ਟਰਾਂ ਵਾਲਾ ਹੈ। ਉਸਨੇ ਆਪਣਾ ਪੱਖ ਵੀ ਇਸ ਮਾਮਲੇ ਤੇ ਰੱਖਿਆ ਹੈ। ਨੀਟੂ ਸ਼ਟਰਾਂ ਦਾ ਕਹਿਣਾ, “ਮੈਂ ਸਿਰਫ ਮਾਫੀ ਮੰਗਣਾ ਚਾਹੁੰਦਾ ਹਾਂ। ਮੈਂ ਸਭ ਤੋਂ ਪਹਿਲਾਂ ਮਾਸੀ ਹੀ ਮੰਗਣਾ ਚਾਹੁੰਦਾ ਹਾਂ। ਅਸੀਂ ਕਦੀ ਵੀ ਕਿਸੇ ਧਰਮ ਬਾਰੇ ਮਾੜਾ ਨਹੀਂ ਬੋਲਦੇ ਜੀ, ਇਹ ਗਲਤੀ ਹੋ ਜਿਹੀ ਸੀ ਸਾਨੂੰ ਮਾਫ਼ੀ ਚਾਹੀਦੀ ਹੈ ਜੀ। ਸਿੱਖ ਸਮਾਜ ਸਾਨੂੰ ਮੁਆਫ ਕਰੂ ਗਾ ਜੀ, ਉਹ ਸਾਨੂੰ ਜ਼ਰੂਰ ਮੁਆਫ਼ ਕਰਨਗੇ ਉਹ ਬਹੁਤ ਵਧੀਆ ਬੰਦੇ ਨੇ।”

ਇਸ ਤੇ ਭਾਈ ਪਰਮਜੀਤ ਸਿੰਘ ਅਕਾਲੀ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, “ਖਾਲਸਾ ਪੰਥ ਕਦੇ ਵੀ ਕਿਸੇ ਨੂੰ ਆਗਿਆ ਨਹੀਂ ਦੇਵੇਗਾ ਕਿ ਕੋਈ ਗੁਰੂ ਸਾਹਿਬਾਨਾਂ ਦੀ ਨਿਰਾਦਰੀ ਕਰੇ, ਗੁਰਬਾਣੀ ਦੀਆਂ ਪੰਗਤੀਆਂ ਨੂੰ ਗਲਤ ਪੇਸ਼ ਕਰੇ, ਜਾਂ ਕਿਸੇ ਸ਼ਹੀਦ ਦੇ ਖਿਲਾਫ਼ ਕੁਝ ਗਲਤ ਬੋਲੇ। ਅਸੀਂ ਵਾਰਨਿੰਗ ਦੇ ਦੇ ਕੇ ਹਟ ਗਏ, ਬਥੇਰਿਆਂ ਨੂੰ ਮੌਕੇ ਦੇ ਲਏ, ਹੁਣ ਅਸੀਂ ਕਿਸੇ ਨੂੰ ਮੌਕਾ ਨਹੀਂ ਦੇਣਾ। ਪਹਿਲਾਂ ਅਸੀਂ ਪਿਆਰ ਨਾਲ ਬੇਨਤੀਆਂ ਕਰ ਲਈਆਂ ਜਿਹੜਾ ਕੋਈ ਹਟ ਗਿਆ ਠੀਕ ਹੈ ਪਰ ਦੁਬਾਰਾ ਕਿਸੇ ਨੇ ਕੀਤਾ ਤੇ ਡਾਂਗ ਸ਼ੇਰਾਂ ਦੀ ਰੀਝ ਨਾਲ। ਬਾਅਦ ਵਿੱਚ ਸਾਡੇ ਤੇ ਕਾਰਵਾਈ ਨਾ ਹੋਣ ਉਹ ਬਾਅਦ ਦੀਆਂ ਗੱਲਾਂ ਹਨ। ਇਨ੍ਹਾਂ ਲੋਕਾਂ ਨੂੰ ਪਤਾ ਸਾਰਾ ਕੁਝ ਹੈ ਪਰ ਇਹ ਜਾਣ ਬੁੱਝ ਕੇ ਫੋਕੀ ਸ਼ੋਹਰਤ ਕਰਕੇ ਇਹ ਕੁਝ ਕਰਦੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਲੋਕੀਂ ਜ਼ਹਰ ਰੂਪੀ ਹੈ ਜੋ ਕਿਹੋ ਜਿਹੀਆਂ ਕਰਤੂਤਾਂ ਕਰ ਰਹੇ ਹਨ।”

ਪਰਮਜੀਤ ਸਿੰਘ ਅਕਾਲੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਨੀਟੂ ਸ਼ਟਰਾਂ ਵਾਲੇ ਨੂੰ ਮੁਆਫੀ ਦੇ ਦਿੱਤੀ ਗਈ ਹੈ। ਇਹ ਮਾਸੀ ਜ਼ੁਬਾਨੀ ਦਿੱਤੀ ਗਈ ਹੈ। ਜੇ ਉਸ ਕੋਲੋਂ ਇਹੋ ਜਿਹੀ ਗ਼ਲਤੀ ਭਵਿੱਖ ਵਿੱਚ ਦੁਬਾਰਾ ਹੁੰਦੀ ਹੈ ਤੇ ਓਸ ਬਿਲਕੁਲ ਵੀ ਮਾਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੈ ਜਿਹੜੀ ਜਾਣ-ਬੁੱਝ ਕੇ ਪੰਜਾਬੀ ਅੱਖਰਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਉਸ ਨੂੰ ਵੀ ਬਰ੍ਦਾਸ਼ ਨਹੀਂ ਕੀਤਾ ਜਾ ਸਕਦਾ। ਨੀਟੂ ਸ਼ਟਰਾ ਵਾਲਾ ਅਕਸਰ ਹੀ ਵਿਵਾਦਾਂ ਕਰਕੇ ਜਾਣਿਆ ਜਾਂਦਾ ਹੈ ਹੋਰ ਵਿਵਾਦ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਹਨ। ਹੋਰ ਉਹ ਆਪ ਹੀ ਵਿਵਾਦ ਘੇਰਦੇ ਲਿਆਂਦਾ ਹੈ। ਅੱਜ ਸਿੱਖ ਸੰਗਤਾਂ ਵੱਲੋਂ ਉਸਨੂੰ ਮਾਫ ਕਰ ਦਿੱਤਾ ਗਿਆ ਹੈ।

Click to comment

Leave a Reply

Your email address will not be published.

Most Popular

To Top