News

ਨਿੱਜੀ ਹਸਪਤਾਲ ਮਰਜ਼ੀ ਨਾਲ ਵਸੂਲੀ ਰਹੇ ਨੇ ਕੋਰੋਨਾ ਵੈਕਸੀਨ ਦੀ ਕੀਮਤ

ਇੱਕ ਪਾਸੇ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਰਹੇ ਹਨ ਉੱਥੇ ਹੀ ਕੁੱਝ ਲੋਕ ਇਸ ਦੁਖ ਦੀ ਘੜੀ ਵਿੱਚ ਵੀ ਅਪਣਾ ਨਫ਼ਾ ਕਮਾਉਣ ਵਿੱਚ ਵਿਅਸਤ ਹਨ। ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਸਰਕਾਰ ਵੀ ਕੋਰੋਨਾ ਵੈਕਸੀਨ ਪਾਲਿਸੀ ਨੂੰ ਲੈ ਕੇ ਸਥਿਤੀ ਡਾਂਵਾਡੋਲ ਹੈ।

Coronavirus vaccine update / COVID-19 cure, treatment news: Italy claims to  develop first COVID-19 vaccine: Here is the current status of all the  potential coronavirus vaccines

ਦਰਅਸਲ ਵੈਕਸੀਨ ਦੀ ਕਿੱਲਤ ਵਿੱਚ ਇਸ ਦੀ ਕੀਮਤ ਨੂੰ ਲੈ ਕੇ ਸਥਿਤੀ ਵਿਗੜ ਰਹੀ ਹੈ। ਪ੍ਰਾਈਵੇਟ ਹਸਪਤਾਲ ਵਿੱਚ ਇਸ ਦੀ ਕੀਮਤ ਵੱਖਰੀ ਹੈ ਸਰਕਾਰੀ ਵਿੱਚ ਵੱਖਰੀ। ਸੋਮਵਾਰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ‘ਚ ਕੋਵਿਸ਼ੀਲਡ ਵੈਕਸੀਨ ਲਈ 700 ਰੁਪਏ ਦੇਣੇ ਪੈ ਰਹੇ ਸਨ।

ਉੱਥੇ ਹੀ ਮੁੰਬਈ ਦਾ ਹੀ ਨਾਨਾਵਤੀ ਹਸਪਤਾਲ ਇਸ ਵੈਕਸੀਨ ਲਈ 900 ਰੁਪਏ ਵਸੂਲ ਰਿਹਾ ਸੀ। ਜਦਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਸ਼ੀਲਡ ਦੀ ਕੀਮਤ 600 ਰੁਪਏ ਤੈਅ ਕੀਤੀ ਹੈ। ਦਿੱਲੀ ਦੇ ਬੀਐਲ ਕਪੂਰ ਤੇ ਮੈਕਸ ਹਸਪਤਾਲ ‘ਚ ਕੋਵਿਸ਼ੀਲਡ ਲਈ 900 ਰੁਪਏ ਲਏ ਜਾ ਰਹੇ ਹਨ।

ਕੋਲਕਾਤਾ ਦੇ ਵੁਡਲੈਂਡ ਤੇ ਬੈਂਗਲੁਰੂ ਦੇ ਗਲੋਬਸ ਹਸਪਤਾਲ ‘ਚ ਕੋਵੈਕਸੀਨ ਦੀ ਇਕ ਡੋਜ਼ ਲਈ 500 ਰੁਪਏ ਵਸੂਲੇ ਜਾ ਰਹੇ ਹਨ। ਜਦਕਿ ਭਾਰਤ ਬਾਇਓਟੈਕ ਨੇ ਨਿੱਜੀ ਹਸਪਤਾਲਾਂ ਲਈ ਇਸ ਦੀ ਕੀਮਤ 1200 ਰੁਪਏ ਤੈਅ ਕੀਤੀ ਗਈ ਹੈ।  ਪ੍ਰਾਈਵੇਟ ਸੈਕਟਰ ‘ਚ ਵੈਕਸੀਨ ਦੀ ਸਪਲਾਈ ਕੁਝ ਵੱਡੇ ਹਸਪਤਾਲਾਂ ਤਕ ਹੀ ਸੀਮਿਤ ਹੈ। ਕਈ ਸੂਬੇ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ।

Click to comment

Leave a Reply

Your email address will not be published.

Most Popular

To Top