News

ਨਿੱਜੀ ਰੈਸਟੋਰੈਂਟ ‘ਚ ਚੱਲ ਰਹੀ ਪਾਰਟੀ ਵਿੱਚ ਪੁਲਿਸ ਨੇ ਮਾਰੀ ਰੇਡ

ਕੋਰੋਨਾ ਵਾਇਰਸ ਦੇ ਦੌਰਾਨ ਜਿੱਥੇ ਪੂਰਾ ਦੇਸ਼ ਇਸ ਬਿਮਾਰੀ ਨਾਲ ਲੜ ਰਿਹਾ ਹੈ। ਉੱਥੇ ਹੀ ਕੁੱਝ ਲੋਕ ਕੋਰੋਨਾ ਵਾਇਰਸ ਦਾ ਖ਼ੌਫ ਦਿਲ ‘ਚੋ ਕੱਢ ਕੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਤਸਵੀਰਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਰੈਸਟੋਰੈਂਟ ਤੋਂ ਸਾਹਮਣੇ ਆਈਆਂ ਹਨ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰੈਸਟੋਰੈਂਟ ਅੰਦਰ ਵੱਡੀ ਗਿਣਤੀ ‘ਚ ਲੋਕ ਪਾਰਟੀ ਕਰਦੇ ਨਜ਼ਰ ਆ ਰਹੇ ਹਨ ਅਤੇ ਅਜਿਹੇ ‘ਚ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਰੇਡ ਕਰਨ ਪੁੱਜ ਜਾਂਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਰੈਸਟੋਰੈਂਟ ਨੂੰ ਸੀਲ ਵੀ ਕੀਤਾ ਜਾ ਰਿਹਾ।

ਉੱਧਰ ਇਸ ਮਾਮਲੇ ‘ਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਰੈਸਟੋਰੈਂਟ ਅੰਦਰ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ। ਪੁਲਿਸ ਨੂੰ ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਆਪਣੀ ਪਾਰਟੀ ਸਮੇਤ ਮੌਕੇ ਤੇ ਰੇਡ ਕੀਤੀ ਅਤੇ ਪੁਲਿਸ ਦੇ ਆਉਣ ਦੀ ਭਣਕ ਲੱਗਦੇ ਹੀ ਮੌਕੇ ’ਤੇ ਰੈਸਟੋਰੈਂਟ ’ਚ ਪਾਰਟੀ ਕਰ ਰਹੇ ਕੁੱਝ ਲੋਕ ਆਪਣੇ ਖਾਣ ਪੀਣ ਦਾ ਸਾਮਾਨ ਪਲੇਟਾਂ ਵਿੱਚ ਛੱਡ ਕੇ ਫ਼ਰਾਰ ਹੋ ਗਏ।

ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਰੈਸਟੋਰੈਂਟ ਮਾਲਕ ‘ਤੇ ਮਾਮਲਾ ਦਰਜ ਕਰਕੇ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਪਾਰਟੀ ਦੇ ਵਿੱਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ ਪਰ ਅਜਿਹੇ ‘ਚ ਇਸ ਰੈਂਸਟੋਰੈਂਟ ‘ਚ ਪਾਰਟੀ ਦੌਰਾਨ ਕਰੀਬ 40 ਤੋਂ 50 ਲੋਕ ਸ਼ਾਮਿਲ ਸੀ ਜਿਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਰੋਨਾ ਟੈਸਟ ਵੀ ਕਰਵਾਏ ਗਏ ਅਤੇ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ।

Click to comment

Leave a Reply

Your email address will not be published.

Most Popular

To Top