News

ਨਿੱਜੀ ਬੱਸ ਕੰਪਨੀ ਨੇ ਜਿਓ ਸਿਮ ਬੰਦ ਕਰਾਉਣ ‘ਤੇ ਬੱਸ ‘ਚ 15 ਦਿਨ ਮੁਫ਼ਤ ਸਫ਼ਰ ਦਾ ਕੀਤਾ ਐਲਾਨ

ਪੰਜਾਬ ਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਹੀ ਰਿਲਾਇੰਸ ਜਿਓ ਦਾ ਵੀ ਤਿੱਖਾ ਵਿਰੋਧ ਹੋ ਰਿਹਾ ਹੈ। ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਜੀਓ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਲੋਕ ਜਿਓ ਸਿਮ ਬੰਦ ਕਰਨ ਬਦਲੇ ਕਈ ਤਰ੍ਹਾਂ ਦੇ ਆਫਰ ਦੇ ਰਹੇ ਹਨ।

ਅਜਿਹਾ ਇਕ ਆਫਰ ਮੋਗਾ ‘ਚ ਨਿੱਜੀ ਬੱਸ ਕੰਪਨੀ ਦੇ ਮਾਲਕ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਜਿਓ ਸਿਮ ਬੰਦ ਕਰਾਉਣ ‘ਤੇ 15 ਦਿਨਾਂ ਲਈ ਮੁਫ਼ਤ ਬੱਸ ਸੇਵਾ ਦਿੱਤੀ ਜਾਵੇਗੀ। ਕੰਪਨੀ ਦੇ ਮਾਲਕ ਨੇ ਕਿਹਾ ਹੈ ਕਿ ਇਹ ਯੋਜਨਾ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਕਾਨੂੰਨ ਲਿਆਉਣ ਦੇ ਖਿਲਾਫ਼ ਸ਼ੁਰੂ ਕੀਤੀ ਗਈ ਹੈ।

ਬੱਸ ਮਾਲਕ ਨੇ ਮੁਤਾਬਿਕ ਜਦੋਂ ਤੱਕ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਜਾਰੀ ਰਹੇਗਾ, ਉਨ੍ਹਾਂ ਸਮਾਂ ਇਹ ਸਕੀਮ ਵੀ ਜਾਰੀ ਰਹੇਗੀ। ਇਸ ਸਕੀਮ ਨੂੰ ਲੈ ਯਾਤਰੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਸ ਕੰਪਨੀ ਜੀਓ ਸਿਮ ਨੂੰ ਬੰਦ ਕਰਨ ‘ਤੇ 15 ਦਿਨਾਂ ਲਈ ਮੁਫਤ ਯਾਤਰਾ ਦੀ ਸਹੂਲਤ ਦੇ ਰਹੀ ਹੈ।

ਲੋਕਾਂ ਨੇ ਕਿਹਾ ਹੈ ਕਿ ਬੱਸ ਕੰਪਨੀ ਵੱਲੋਂ ਕਿਸਾਨਾਂ ਦੇ ਹੱਕ ‘ਚ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਲੱਖਾਂ ਕਿਸਾਨ ਦਿੱਲੀ ਦੇ ਬਾਰਡਰ ਸੀਲ ਕਰੀ ਬੈਠੇ ਹਨ। ਉਹਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਕਿਸਾਨਾਂ ਦੇ ਇਸ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਿਸਾਨ ਇਸ ਅੰਦੋਲਨ ਨੂੰ ਦਿਨੋ ਦਿਨ ਤੇਜ਼ ਕਰ ਰਹੇ ਹਨ। ਆਮ ਲੋਕਾਂ ਵੱਲੋਂ ਵੀ ਪੂੰਜੀਪਤੀਆਂ ਦੀਆਂ ਚੀਜ਼ਾਂ ਦਾ ਬਾਈਕਾਟ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top