News

ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਵੱਢਿਆ ਗੁੱਟ, ਬੈਰੀਕੇਡ ਨਾਲ ਲਟਕਾਇਆ

ਦਿੱਲੀ ਕਿਸਾਨ ਮੋਰਚੇ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਨੂੰ ਨਿਹੰਗ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਮੋਰਚੇ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਜਿਵੇਂ ਹੀ ਉਹਨਾਂ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਉਸ ਦਾ ਨਿਹੰਗ ਸਿੰਘਾਂ ਨੇ ਗੁੱਟ ਵੱਢ ਦਿੱਤਾ।

Agri minister insulted farmers with his remarks: Samkyukta Kisan Morcha -  The Week

ਇਸ ਤੋਂ ਬਾਅਦ ਉਸ ਵਿਅਤਕੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਸਾਹਮਣੇ ਟੰਗ ਦਿੱਤਾ ਗਿਆ। ਇਸ ਤੋਂ ਬਾਅਦ ਉਸ ਵਿਅਕਤੀ ਨੂੰ ਨਿਹੰਗ ਸਿੰਘ ਵੱਲੋਂ ਥੱਲੇ ਉਤਾਰ ਦਿੱਤਾ ਗਿਆ ਤਾਂ ਉਸ ਵਿਅਕਤੀ ਵੱਲੋਂ ਗੁਰੂ ਸਾਹਿਬਾਨਾਂ ਅੱਗੇ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਉਸ ਨੂੰ ਮਰਨ ਤੋਂ ਬਾਅਦ ਅਕਾਲ ਪੁਰਖ ਆਪਣੀ ਚਰਨੀ ਲਾ ਲਵੇ ਇਸ ਤੋਂ ਬਾਅਦ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ।

ਨਿਹੰਗ ਸਿੰਘ ਵੱਲੋਂ ਕਿਹੈ ਜਾ ਰਿਹਾ ਹੈ ਕਿ ਇਸ ਵਿਅਤਕੀ ਵੱਲੋਂ ਸਿੰਘੂ ਬਾਰਡਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਇਸ ਤੋਂ ਬਾਅਦ ਨਿਹੰਗ ਸਿੰਘ ਫੌਜਾਂ ਵੱਲੋਂ ਉਸ ਦਾ ਗੁੱਟ ਲਾਹ ਕੇ ਲੱਤ ਵੱਢ ਦਿੱਤੀ ਗਈ। ਦੱਸ ਦਈਏ ਕਿ ਇਸ ਘਟਨਾ ‘ਤੇ ਕੁਝ ਕਿਸਾਨ ਆਗੂਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹੈ ਕਿ ਇਹ ਵਿਅਕਤੀ ਨਿਹੰਗ ਸਿੰਘਾਂ ਦੇ ਨਾਲ ਹੀ ਰਹਿੰਦਾ ਸੀ ਸ਼ਾਇਦ ਇਸ ਵਿਅਕਤੀ ਨੂੰ ਜਾਣਬੁਝ ਕੇ ਮੋਰਚੇ ਵਿੱਚ ਭੇਜਿਆ ਗਿਆ ਹੋਵੇ।

ਦੱਸ ਦਈਏ ਕਿ ਇਸ ਵੀਢੀਓ ਨੂੰ ਦੇਖਣ ਤੋਂ ਬਾਅਧ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਨੇ ਅਤੇ ਕੁਝ ਲੋਕਾਂ ਵੱਲੋਂ ਜਿੱਥੇ ਇਸਨੂੰ ਸਹੀ ਦੱਸਿਆ ਜਾ ਰਿਹਾ ਹੈ। ਉੱਥੇ ਹੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਨਹਿੰਗ ਸਿੰਘ ਨੂੰ ਇਸ ਤਰ੍ਹਾਂ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ।

Click to comment

Leave a Reply

Your email address will not be published. Required fields are marked *

Most Popular

To Top