ਨਿਰਭਿਆ ਦੀ ਵਕੀਲ ਲੜੇਗੀ ਹਾਥਰਸ ਦੀ ਪੀੜਤਾ ਦਾ ਕੇਸ, ਸੁਪਰੀਮ ਕੋਰਟ ਜਾਣ ਦੀ ਤਿਆਰੀ

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੀ ਸ਼ਿਕਾਰ ਲੜਕੀ ਦਾ ਮੁਕੱਦਮਾ ਦਿੱਲੀ ਦੀ ਨਿਰਭਿਆ ਦੀ ਵਕੀਲ ਸੀਮਾ ਕੁਸ਼ਵਾਹਾ ਲੜੇਗੀ। ਖੁਦ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਹਾਥਰਸ ਪਹੁੰਚ ਕੇ ਪੀੜਤਾ ਦੇ ਪਰਿਵਾਰ ਨੂੰ ਮਿਲੀ ਸੀਮਾ ਨੂੰ ਪਰਿਵਾਰ ਨੇ ਵੀ ਮੁਕੱਦਮਾ ਕਰਨ ਦੀ ਮਨਜ਼ੂਰੀ ਦੇਣ ਦੇ ਨਾਲ ਹੀ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਲਿਹਾਜ਼ਾ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਜਾਣ ਲਈ ਤਿਆਰੀਆਂ ਕਰ ਰਹੇ ਹਨ। ਵਕੀਲ ਸੀਮਾ ਕੁਸ਼ਵਾਹਾ ਨੇ ਦਸਿਆ ਕਿ ਪੀੜਤਾ ਦੇ ਭਰਾ ਨਾਲ ਹੋਈ ਫੋਨ ਤੇ ਗੱਲਬਾਤ ਤੋਂ ਬਾਅਦ ਉਹ ਹਾਥਰਸ ਪਰਿਵਾਰ ਨੂੰ ਮਿਲਣ ਪਹੁੰਚੀ ਜਿੱਥੇ ਉਹਨਾਂ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾਂਚ ਕੀਤਾ ‘ਦਸਤਖ਼ਤ ਅਭਿਆਨ’
ਇਸ ਤੋਂ ਬਾਅਦ ਵੀ ਪੀੜਤਾ ਦਾ ਭਰਾ ਉਹਨਾਂ ਨੂੰ ਮਿਲਣ ਲਈ ਦਿੱਲੀ ਪਹੁੰਚਿਆ। ਜਿੱਥੇ ਮੁਕੱਦਮਾ ਦਰਜ ਨੂੰ ਲੈ ਕੇ ਸਾਰੀਆਂ ਗੱਲਾਂ ਫਾਈਨਲ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪਰਿਵਾਰ ਤੋਂ ਵਕਾਲਤਨਾਮਾ ਤੇ ਦਸਤਖ਼ਤ ਕਰਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਬਾਦਲਾਂ ਅਤੇ ਕੈਪਟਨ ਨੂੰ ਦਿੱਤੀ ਚੁਣੌਤੀ, ਆਜੋ ਆਹਮੋ-ਸਾਹਮਣੇ, ਫੇਰ ਹੋਵੇਗੀ ਸਿੱਧੀ ਗੱਲ
ਉਹਨਾਂ ਦਸਿਆ ਕਿ ਇਸ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਜਾਵੇਗੀ। ਹੁਣ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ 12 ਅਕਤੂਬਰ ਨੂੰ ਇਹ ਰਿਪੋਰਟ ਆਵੇਗੀ ਜਿਸ ਨੂੰ ਦੇਖਣ ਤੋਂ ਬਾਅਦ ਹੀ ਉਹ ਮੁਕੱਦਮਾ ਫਾਈਨਲ ਕਰਨਗੇ।
ਜੇ ਐਸਆਈਟੀ ਦੀ ਰਿਪੋਰਟ ਵਿੱਚ ਕਮੀਆਂ ਹੋਈਆਂ ਤਾਂ ਕਿਸੇ ਦਾ ਵੀ ਕੋਈ ਬਿਆਨ ਦਰਜ ਨਹੀਂ ਕੀਤਾ ਜਾਵੇਗਾ। ਜੇ ਇਸ ਵਿੱਚ ਕੋਈ ਹੋਰ ਤਬਦੀਲੀ ਹੋਈ ਤਾਂ ਉਸ ਤੋਂ ਪਹਿਲਾਂ ਹੀ ਇਲਾਹਾਬਾਦ ਹਾਈਕੋਰਟ ਵੀ ਰੁਖ਼ ਅਖ਼ਤਿਆਰ ਕਰ ਸਕਦੇ ਹਨ ਅਤੇ ਕੋਰਟ ਤੋਂ ਨਿਰਦੇਸ਼ ਦੇਣ ਲਈ ਅਪੀਲ ਕਰਨਗੇ। ਇਸ ਵਿੱਚ ਫਿਰ ਦੁਬਾਰਾ ਤੋਂ ਹਰ ਐਂਗਲ ਤੋਂ ਜਾਂਚ ਕੀਤੀ ਜਾਵੇਗੀ।
