News

ਨਿਯਮ ਸਿਰਫ ਬਣਦੇ ਹਨ, ਲਾਗੂ ਨਹੀਂ ਹੁੰਦੇ, ਮਾਸੂਮਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ

ਪੰਜਾਬ ਸਰਕਾਰ ਵੱਲੋਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲੈਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਸਨ। ਇਹ ਹਦਾਇਤਾਂ ਪੰਜਾਬ ਦੇ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਸਕੂਲਾਂ ਲਈ ਲਾਗੂ ਕੀਤੀਆਂ ਗਈਆਂ ਹਨ। ਪਰ ਹਦਾਇਤਾਂ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਧੱਜੀਆਂ ਉਡਾਈਆਂ ਗਈਆਂ ਹਨ।

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਬੈਠਣ ਲਈ ਨਾਂ ਤਾਂ ਕੋਈ ਖਾਸ ਪ੍ਰਬੰਧ ਹੈ ਤੇ ਨਾ ਹੀ ਟੈਂਪਰੇਚਰ ਚੈੱਕ ਕਰਨ ਲਈ ਥਰਮਾਮੀਟਰ। ਇਸ ਸੰਬੰਧੀ ਅਧਿਆਪਕਾਂ ਨੇ ਸਫ਼ਾਈ ਦਿੱਤੀ ਕਿ ਉਹ ਅੰਦਾਜ਼ੇ ਨਾਲ ਹੀ ਪਤਾ ਕਰ ਲੈਂਦੇ ਹਨ ਕਿ ਕਿਹੜੇ ਵਿਦਿਆਰਥੀ ਨੂੰ ਕਿੰਨਾ ਬੁਖ਼ਾਰ ਹੈ। ਵਿਦਿਆਰਥੀਆਂ ਵੱਲੋਂ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਵਿਦਿਆਰਥੀ ਕੋਰੋਨਾ ਵਾਇਰਸ ਦੀ ਬਿਨਾਂ ਪ੍ਰਵਾਹ ਕੀਤੇ ਖੇਡ ਰਹੇ ਹਨ। ਅਧਿਆਪਕ ਵੀ ਬਿਨਾਂ ਮਾਸਕ ਤੋਂ ਘੁੰਮਦੇ ਵਿਖਾਈ ਦਿੱਤੇ। ਪੰਜਾਬ ਸਰਕਾਰ ਨੇ ਪ੍ਰੀਖਿਆ ਸੈਂਟਰ ਵਿੱਚ ਅੱਧਾ ਘੰਟਾ ਪਹਿਲਾਂ ਵਿਦਿਆਰਥੀਆਂ ਨੂੰ ਬੁਲਾਇਆ ਸੀ ਪਰ ਸਮਾਂ ਖਤਮ ਹੋਣ ਤਕ ਵੀ ਸਕੂਲਾਂ ਦੀਆਂ ਤਿਆਰੀਆਂ ਨਹੀਂ ਸਨ। ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਨਿਯਮ ਬਣਾਏ ਜਾਂਦੇ ਹਨ ਪਰ ਇਹਨਾਂ ਨੂੰ ਲਾਗੂ ਕਰਨ ਵੱਲ ਕੋਈ ਧਿਆਨ ਨਹੀਂ ਦਿੰਦਾ।

Click to comment

Leave a Reply

Your email address will not be published.

Most Popular

To Top