News

ਨਿਤੀਸ਼ ਕੁਮਾਰ ਹੋਣਗੇ ਬਿਹਾਰ ਦੇ ਸੀਐਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਜਨਤਕ ਮੰਚ ਤੋਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਬਿਹਾਰ ਵਿੱਚ ਗੱਠਜੋੜ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਮੋਦੀ ਬਿਹਾਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਉਪ ਚੋਣਾਂ ‘ਚ ਭਾਜਪਾ ਨੂੰ ਮਿਲੀ ਜਿੱਤ ਦੇ ਨਿਸ਼ਾਨੇ ਲਈ ਭਾਜਪਾ ਮੁੱਖ ਦਫਤਰ ‘ਚ ਆਯੋਜਿਤ ਧੰਨਵਾਦ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਬਿਹਾਰ ਨੂੰ ਆਪਣੇ ਲਈ ਸਭ ਤੋਂ ਖਾਸ ਦੱਸਦੇ ਹੋਏ ਮੋਦੀ ਨੇ ਕਿਹਾ, ‘ਤੁਸੀ ਅੱਜ ਬਿਹਾਰ ਦੇ ਚੋਣ ਨਤੀਜਿਆਂ  ਬਾਰੇ ਪੁੱਛਣਗੇ ਤਾਂ ਮੇਰਾ ਜਵਾਬ ਵੀ ਜਨਤਾ ਦੇ ਜਨਾਦੇਸ਼ ਦੀ ਤਰ੍ਹਾਂ ਸਪੱਸ਼ਟ ਅਤੇ ਸਾਫ਼ ਹੈ। ਚੋਣਾਂ ਜਿੱਤਣ ਦਾ ਇੱਕ ਹੀ ਰਾਜ ਹੈ। ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ’ ਦੇ ਮੰਤਰ ਦੀ ਜਿੱਤ ਹੋਈ ਹੈ ਬਿਹਾਰ ‘ਚ।’

ਦਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਵੱਖ-ਵੱਖ ਰਾਜਾਂ ਦੀਆਂ ਉਪ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿੱਚ ਮਨਾਇਆ ਗਿਆ। ਇਸ ਜਸ਼ਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਅਤੇ ਹੋਰ ਕੇਂਦਰੀ ਮੰਤਰੀਆਂ ਸਮੇਤ ਸੈਕੜੇਂ ਭਾਜਪਾ ਵਰਕਰਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇਪੀ ਨੱਢਾ ਨੇ ਅਪਣੇ ਸੰਬੋਧਨ ਵਿੱਚ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਵਿਕਾਸ ਦੇ ਕੰਮਾਂ ਨੂੰ ਕਰਦੇ ਰਹਿਣ ਦਾ ਯਕੀਨ ਦਵਾਇਆ।

Click to comment

Leave a Reply

Your email address will not be published. Required fields are marked *

Most Popular

To Top