News

ਨਿਜੀ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਨੋਟਿਸ ਜਾਰੀ

ਪ੍ਰਾਈਵੇਟ ਸਕੂਲਾਂ ਖਿਲਾਫ਼ ਪੰਜਾਬ ਸਰਕਾਰ ਨੇ ਸਖ਼ਤ ਹੁਕਮ ਦਿੱਤੇ ਹਨ। ਵਰਦੀ ਤੇ ਕਿਤਾਬਾਂ ਨੂੰ ਲੈ ਕੇ ਸਰਕਾਰ ਨੇ ਹੁਕਮ ਦਿੱਤੇ ਹਨ ਕਿ ਕੋਈ ਵੀ ਪ੍ਰਾਈਵੇਟ ਸਕੂਲ ਦੋ ਸਾਲ ਤਕ ਵਰਦੀ ਨਹੀਂ ਬਦਲ ਸਕਦਾ। ਹੁਕਮਾਂ ਵਿਚ ਸਾਫ ਆਖਿਆ ਗਿਆ ਹੈ ਕਿ ਕੋਈ ਵੀ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਵਿਸ਼ੇਸ਼ ਦੁਕਾਨ ਤੋਂ ਕਿਤਾਬਾਂ ਜਾਂ ਵਰਦੀ ਲੈਣ ਲਈ ਦਬਾਅ ਨਹੀਂ ਪਾ ਸਕਦਾ ਹੈ। ਨਿੱਜੀ ਸਕੂਲਾਂ ਦੀਆਂ ਸ਼ਿਕਾਇਤ ਲਈ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਬਨਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਸਕੂਲ ਅਗਲੇ ਦੋ ਸਾਲਾਂ ਤੱਕ ਵਰਦੀ ਨਾ ਬਦਲਣ। ਜੇ ਸਕੂਲ ਵਰਦੀ ਬਦਲਦਾ ਹੈ ਤਾਂ ਇੱਕ ਵਿਦਿਆਰਥੀ ਨੂੰ ਵਰਦੀ ਖਰੀਦਣ ਲਈ ਦੋ ਸਾਲ ਦਿੱਤੇ ਜਾਣ।

ਜੇ ਫਿਰ ਵੀ ਵਿਦਿਆਰਥੀ ਵਰਦੀ ਨਹੀਂ ਖਰੀਦ ਸਕਦਾ ਤਾਂ ਉਹ ਪੁਰਾਣੀ ਵਰਦੀ ਦੇ ਨਾਲ ਹੀ ਸਕੂਲ ਆਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਨਿੱਜੀ ਸਕੂਲਾਂ ਨੂੰ ਮਨਮਾਨੇ ਢੰਗ ਨਾਲ ਫੀਸ ਨਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਨਿੱਜੀ ਸਕੂਲਾਂ ਨੂੰ ਦੁਕਾਨਾਂ ਦੀ ਸੂਚੀ ਲਾਉਣੀ ਪਵੇਗੀ।

ਇਹ ਸੂਚੀ ਡੀਈਓ ਕੋਲ ਜਮ੍ਹਾ ਕਰਵਾਉਣੀ ਹੋਵੇਗੀ। ਹੁਕਮਾਂ ਦੀ ਪਾਲਣਾ ਲਈ ਡੀਈਓ ਸਕੂਲਾਂ ਲਈ ਇੰਸਪੈਕਸ਼ਨ ਟੀਮ ਵੀ ਬਣਾਉਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਤੇ ਕਾਰਵਾਈ ਹੋਵੇਗੀ। ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਲਈ ਜ਼ਿਲ੍ਹਾ ਕਮੇਟੀਆਂ ਰੀਐਕਟਿਵ ਹੋਣਗੀਆਂ।

Click to comment

Leave a Reply

Your email address will not be published.

Most Popular

To Top