Punjab

ਨਿਆਣੇ, ਸਿਆਣੇ ਸਭ ਮੈਦਾਨ ’ਚ ਹੋਏ ਇਕਜੁੱਟ, ਛਿੜੀ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਇਹ ਬਿੱਲ ਵਾਪਸ ਨਹੀਂ ਹੁੰਦੇ ਉਦੋਂ ਤਕ ਉਹ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ। ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਬੱਚੇ, ਬਜ਼ੁਰਗ ਤੇ ਔਰਤਾਂ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਡਟੇ ਹੋਏ ਹਨ।

ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਜਾਰੀ ਹੈ। ਕਿਸਾਨ ਸਮੇਂ ਦੀ ਸਰਕਾਰ ਖਿਲਾਫ ਪੂਰੀ ਤਰ੍ਹਾਂ ਡਟ ਗਏ ਹਨ। ਰੋਸ ਪ੍ਰਦਰਸ਼ਨ ‘ਤੇ ਧਰਨਿਆਂ ਦੀਆਂ ਤਸਵੀਰਾਂ ਸਥਿਤੀ ਸਪੱਸ਼ਟ ਬਿਆਨ ਕਰ ਰਹੀਆਂ ਹਨ। ਕੁੱਝ ਤਸਵੀਰਾਂ ਮੋਗਾ ਜ਼ਿਲ੍ਹੇ ਤੇ ਜਗਰਾਉਂ ‘ਚ ਕਿਸਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਦੀਆਂ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: ਖੇਤੀ ਬਿੱਲਾਂ ਦੇ ਵਿਰੋਧ ’ਚ ਰਾਹੁਲ ਗਾਂਧੀ ਦਾ ਪੰਜਾਬ ਦੌਰੇ ਦਾ ਦੂਜਾ ਦਿਨ

ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਚ ਕਿਸਾਨਾਂ ਵੱਲੋਂ ਹੀ ਮੌਕੇ ‘ਤੇ ਲੰਘਰ ਤਿਆਰ ਕਰਕੇ ਪ੍ਰਦਰਸ਼ਨ ਲਈ ਡਟੇ ਲੋਕਾਂ ਨੂੰ ਵਰਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਚਿਰ ਕੇਂਦਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗਾ ਉਹ ਏਸੇ ਤਰ੍ਹਾਂ ਡਟੇ ਰਹਿਣਗੇ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸਟੇਜ ਤੋਂ ਕੇਂਦਰ ਸਰਕਾਰ ਨੂੰ ਵੰਗਾਰਿਆ, ਮੁੱਖ ਮੰਤਰੀ ਨੂੰ ਵੀ ਦਿੱਤੀ ਵੱਡੀ ਨਸੀਹਤ

ਦਸ ਦਈਏ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਟਰੈਕਟਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰਾਹੁਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਇਹ ਕਾਨੂੰਨ ਰੱਦ ਕਰ ਦੇਵਾਂਗਾ।

ਇਸ ਨੇ ਨਾਲ ਹੀ ਉਨ੍ਹਾਂ ਕਿਸਾਨਾਂ ਨਾਲ ਡਟ ਕੇ ਖੜ੍ਹੇ ਹੋਣ ਦਾ ਐਲਾਨ ਕਰਦਿਆਂ ਕਿ ਕਾਂਗਰਸ ਇੱਕ ਇੰਚ ਵੀ ਪਿਛਾਂਹ ਨਹੀਂ ਹਟੇਗੀ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਉਨ੍ਹਾਂ ਨਾਲ ਮੌਜੂਦ ਸੀ।

Click to comment

Leave a Reply

Your email address will not be published. Required fields are marked *

Most Popular

To Top