News

ਨਾ ਚੰਨੀ ਨਾ ਕੇਜਰੀਵਾਲ, ਸਿਰਫ ਪ੍ਰਕਾਸ਼ ਸਿੰਘ ਬਾਦਲ ਆਮ ਆਦਮੀ ਹਨ: ਸੁਖਬੀਰ ਬਾਦਲ

ਸੁਖਬੀਰ ਬਾਦਲ ਵੱਲੋਂ ਅੱਜ ਵੱਡਾ ਬਿਆਨ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਨਿਸ਼ਾਨੇ ਲਾਏ ਹਨ। ਸੁਖਬੀਰ ਨੇ ਹਜ਼ਾਰਾਂ ਰੁਪਏ ਵਾਲੀ ਗਰੰਟੀ ਤੇ ਤੰਜ਼ ਕੱਸਿਆ ਹੈ।

parkash singh badal: Latest News & Videos, Photos about parkash singh badal  | The Economic Times - Page 1

ਉਹਨਾਂ ਕਿਹਾ ਕਿ, “ਕੇਜਰੀਵਾਲ ਪੰਜਾਬ ਵਿੱਚ ਆ ਕੇ ਕਹਿੰਦਾ ਹੈ ਕਿ ਸਾਰੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਪਹਿਲਾਂ ਕੇਜਰੀਵਾਲ ਨੂੰ ਪੁੱਛੋ ਕਿ ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚ ਕਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਹਨ।

ਮੁੱਖ ਮੰਤਰੀ ਉਹ ਹੈ ਜੋ ਲੋਕਾਂ ਵਿੱਚ ਰਹੇ ਚੰਨੀ ਕਹਿੰਦਾ ਮੈਂ ਆਮ ਆਦਮੀ ਹਾਂ, ਕੇਜਰੀਵਾਲ ਕਹਿੰਦਾ ਮੈਂ ਆਮ ਆਦਮੀ ਹਾ, ਪਰ ਦੋਵੇਂ ਹੀ ਆਮ ਆਦਮੀ ਨਹੀਂ ਹਨ। ਜੇ ਕੋਈ ਆਮ ਆਦਮੀ ਹੈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹਨ। ਜੋ ਲੋਕਾਂ ਵਿੱਚ ਰਹੇ ਹਨ, ਉਹ ਗਰੀਬਾਂ ਦੀ ਬਾਂਹ ਫੜਦੇ ਸਨ।”

Click to comment

Leave a Reply

Your email address will not be published.

Most Popular

To Top