News

ਨਾਰੀਅਲ ਤੇਲ ਨਾਲ ਅਪਣੇ ਪੈਰਾਂ ਨੂੰ ਇੰਝ ਬਣਾਓ ਖੂਬਸੂਰਤ

ਚਿਹਰੇ ਦੀ ਖੂਬਸੂਰਤੀ ਦੇ ਨਾਲ ਨਾਲ ਸਾਨੂੰ ਅਪਣੇ ਸਰੀਰ ਦੇ ਬਾਕੀ ਅੰਗਾਂ ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਜਿੰਨੀ ਚਿਹਰੇ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਉੰਨੀ ਹੀ ਜ਼ਰੂਰੀ ਪੈਰਾਂ ਦੀ ਦੇਖਭਾਲ ਕਰਨੀ ਵੀ ਜ਼ਰੂਰੀ ਹੈ। ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਤੁਸੀਂ ਝਾਵਾਂ ਲੈ ਕੇ ਰਗੜ ਜਾਂ ਸਕਰੱਬ ਕਰ ਸਕਦੇ ਹੋ।

ਸਕਰੱਬ ਤੁਹਾਡੇ ਪੈਰਾਂ ਦੇ ਡੈੱਡ ਸੈਲਾਂ ਦੀ ਪਰਤ ਉਤਾਰਨ ਵਿੱਚ ਮਦਦ ਕਰਦਾ ਹੈ। ਨਾਰੀਅਲ ਤੇਲ ਨਾਲ ਬਣਿਆ ਸਰਕੱਬ ਤੁਹਾਡੇ ਪੈਰਾਂ ਨੂੰ ਖ਼ੂਬਸੂਰਤ ਬਣਾਉਣ ਦੇ ਨਾਲ-ਨਾਲ ਪੈਰਾਂ ਦੀ ਚਮੜੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਮਦਦ ਕਰਦਾ ਹੈ। ਨਾਰੀਅਲ ਤੇਲ ਵਿੱਚ ਮੌਜੂਦ ਨਮੀ ਵਾਲੇ ਤੱਤ ਪੈਰਾਂ ਦੀ ਚਮੜੀ ਨੂੰ ਨਰਮ ਕਰਦੇ ਹਨ।

ਜਿਸ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ। ਨਾਰੀਅਲ ਵਿੱਚ ਸਿਹਤਮੰਦ ਚਰਬੀ ਮੌਜੂਦ ਹੁੰਦੀ ਹੈ ਜੋ ਕਿ ਪੈਰਾਂ ਦੀ ਚਮੜੀ ਨੂੰ ਨਮੀ ਦਿੰਦੀ ਹੈ ਜਿਸ ਨਾਲ ਚਮੜੀ ਦਾ ਰੁਖਾਪਨ ਵੀ ਘੱਟ ਹੋ ਜਾਂਦਾ ਹੈ ਅਤੇ ਡੈੱਡ ਸੈੱਲਾਂ ਦੀ ਪਰਤ ਉਤਾਰਨ ਤੋਂ ਬਾਅਦ ਚਮੜੀ ਸੁੱਕੀ ਵੀ ਨਹੀਂ ਹੁੰਦੀ। ਨਾਰੀਅਲ ਤੇਲ ਨਾਲ ਪੈਰਾਂ ਦੀ ਗੰਦਗੀ ਵੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ ਤੇ ਨਿਖਾਰ ਵੀ ਆ ਜਾਂਦਾ ਹੈ।

ਸਕਰੱਬ ਕਰਨ ਦਾ ਤਰੀਕਾ

1 ਚਮਚ ਨਾਰੀਅਲ ਤੇਲ ਵਿੱਚ 1 ਚਮਚ ਸ਼ੀਆ-ਬਟਰ ਅਤੇ 1 ਚਮਚ ਖੰਡ ਮਿਲਾ ਕੇ ਇਸ ਨਾਲ ਪੈਰਾਂ ਦੀ ਚਮੜੀ ਨੂੰ ਸਕਰੱਬ ਕਰੋ। ਅਜਿਹਾ ਕਰਨ ਨਾਲ ਪੈਰਾਂ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਚਮੜੀ ਵਿੱਚ ਨਿਖਾਰ ਆ ਜਾਂਦਾ ਹੈ।  

ਸੇਂਧਾ ਲੂਣ ਵੀ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। 2 ਚਮਚ ਨਾਰੀਅਲ ਤੇਲ ‘ਚ 3 ਚਮਚ ਸੇਂਧਾ ਲੂਣ ਮਿਲਾਓ ਅਤੇ ਉਸ ਨਾਲ ਪੈਰਾਂ ਨੂੰ ਰਗੜੋ ਜਾਂ ਸਕਰੱਬ ਕਰੋ। ਅਜਿਹਾ ਕਰਨਾ ਪੈਰਾਂ ਦੀ ਚਮੜੀ ਨੂੰ ਨਿਖਾਰਨ ‘ਚ ਮਦਦ ਕਰਦਾ ਹੈ।

ਨਾਰੀਅਲ ਤੇਲ ਅਤੇ ਸੀ-ਸਾਲਟ ਪੈਰਾਂ ਦੇ ਡੈੱਡ ਸੈੱਲਾਂ ਨੂੰ ਖ਼ਤਮ ਕਰਦਾ ਹੈ ਅਤੇ ਪੈਰਾਂ ਦੀ  ਖ਼ੂਬਸੂਰਤੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਕ ਕੌਲੀ ‘ਚ ਨਾਰੀਅਲ ਤੇਲ ਪਾਓ ਅਤੇ ਉਸ ‘ਚ 2 ਚਮਚ ਸੀ-ਸਾਲਟ ਮਿਲਾਓ। ਇਸ ਮਿਸ਼ਰਣ ਨਾਲ ਪੈਰਾਂ ਨੂੰ ਸਕਰੱਬ ਕਰੋ। ਇਹ ਸਕਰੱਬ ਪੈਰਾਂ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top