ਨਾਭਾ ਵਿਖੇ DSP ਨਾਲ ਵਾਪਰਿਆ ਵੱਡਾ ਭਾਣਾ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

 ਨਾਭਾ ਵਿਖੇ DSP ਨਾਲ ਵਾਪਰਿਆ ਵੱਡਾ ਭਾਣਾ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਨਾਭਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਰੋਡ ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਐਸਓਜੀ ਵਿੰਗ ਪਟਿਆਲਾ ਵਿੱਚ ਤਾਇਨਾਤ ਡੀਐਸਪੀ ਗਗਨਦੀਪ ਸਿੰਘ ਭੁੱਲਰ ਦੀ ਬੁੱਧਵਾਰ ਰਾਤ ਅਚਾਨਕ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਇਸ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਨੂੰ ਹੀ ਪਟਿਆਲਾ ਦੇ ਐਸਐਸਪੀ ਮੌਕੇ ਪਹੁੰਚੇ।

DSP found dead of bullet injury  in Nabha

ਜਾਣਕਾਰੀ ਮੁਤਾਬਕ ਨਾਭਾ ਵਾਸੀ ਡੀਐਸਪੀ ਭੁੱਲਰ ਦੀ ਮੌਤ ਉਹਨਾਂ ਦੇ ਆਪਣੇ ਘਰ ਵਿੱਚ ਹੀ 32 ਬੋਰ ਨਿੱਜੀ ਰਿਵਾਲਰ ਨਾਲ ਹੋਈ ਹੈ। ਮ੍ਰਿਤਕ ਦੇਹ ਨੂੰ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਨਾਭਾ ਥਾਣਾ ਕੋਤਵਾਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਡੀਐਸਪੀ ਦੀ ਮੌਤ ਦਾ ਜਦੋਂ ਪਤਾ ਲੱਗਿਆ ਤਾਂ ਸ਼ਹਿਰ ਵਿੱਚ ਮਾਤਮ ਛਾ ਗਿਆ। ਇਸ ਮੌਕੇ ਨਾਭਾ ਦੇ ਐਸਐਸਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਡੀਐਸਪੀ ਦੀ ਮੌਤ ਗੋਲ਼ੀ ਲੱਗਣ ਨਾਲ ਹੋਈ ਹੈ। ਗੋਲ਼ੀ ਕਿਵੇਂ ਚੱਲੀ ਸੀ, ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply

Your email address will not be published.