ਨਾਕੇ ’ਤੇ ਪੁਲਿਸ ਨੇ ਰੋਕੀ ਐਂਬੂਲੈਂਸ, ਇਲਾਜ ਲਈ ਤੜਫ ਰਹੇ ਮਰੀਜ਼ ਦੀ ਹੋਈ ਮੌਤ
By
Posted on

ਮਾਨਸਾ ਦੇ ਕਸਬਾ ਝੁਨੀਰ ਵਿੱਚ ਇੱਕ ਦਰਸ਼ਨ ਸਿੰਘ ਨਾਮ ਦਾ ਨੌਜਵਾਨ ਦੁਰਘਟਨਾ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਲਿਜਾਇਆ ਜਾ ਰਿਹਾ ਸੀ ਤਾਂ ਥਾਣਾ ਝੁਨੀਰ ਦੇ ਪੁਲਿਸ ਮੁਲਾਜ਼ਮਾਂ ਨੇ ਨਾਕੇ ਤੇ ਐਂਬੂਲੈਂਸ ਨੂੰ ਰੋਕ ਲਿਆ ਅਤੇ ਐਂਬੂਲੈਂਸ ਦੀ ਚਾਬੀ ਕੱਢ ਕੇ ਮਰੀਜ਼ ਨੂੰ ਕਾਫ਼ੀ ਪਰੇਸ਼ਾਨ ਕੀਤਾ ਗਿਆ। ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਿਸ ਮੁਲਾਜ਼ਮਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉੱਧਰ ਥਾਣਾ ਝੁਨੀਰ ਦੇ ਇੰਚਾਰਜ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਉਹਨਾਂ ਕੋਲੋਂ ਇੱਕ ਦਰਖ਼ਾਸਤ ਦਿੱਤੀ ਹੈ, ਜਿਸ ਤੇ ਕੁਝ ਕਰਮਚਾਰੀਆਂ ਤੇ ਦੋਸ਼ ਲਾਏ ਹਨ ਇਸ ਲਈ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ, ਜਿਸ ਵਿੱਚ ਜਿਹੜਾ ਵੀ ਦੋਸ਼ੀ ਹੋਇਆ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
