News

ਨਹੀਂ ਰਹਿਣਾ ਬਿਹਾਰ ਦਾ ਮੁੱਖ ਮੰਤਰੀ, ਐਨਡੀਏ ਕਿਸੇ ਨੂੰ ਵੀ ਦੇ ਦੇਵੇ ਅਹੁਦਾ: ਨਿਤਿਸ਼ ਕੁਮਾਰ

ਮੋਦੀ ਸਰਕਾਰ ਤੋਂ ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨਹੀਂ ਰਹਿਣਾ ਚਾਹੁੰਦੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜੇਡੀਯੂ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਨਹੀਂ ਰਹਿਣਾ।

ਐਨਡੀਏ ਗਠਜੋੜ ਜਿਸ ਨੂੰ ਵੀ ਚਾਹੇ ਮੁੱਖ ਮੰਤਰੀ ਬਣਾ ਦੇਵੇ। ਭਾਵੇਂ ਭਾਜਪਾ ਦਾ ਮੁੱਖ ਮੰਤਰੀ ਹੋਵੇ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਇਹ ਕਹਿੰਦਿਆਂ ਬਿਹਾਰ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਮੈਨੂੰ ਕਿਸੇ ਅਹੁਦੇ ਨਾਲ ਮੋਹ ਨਹੀਂ ਹੈ।

ਨਿਤਿਸ਼ ਕੁਮਾਰ ਜੇਡੀਯੂ ਦੇ ਕੌਮੀ ਪ੍ਰਧਾਨ ਦੀ ਚੋਣ ਤੋਂ ਬਾਅਦ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਮੈਨੂੰ ਅਹੁਦੇ ਦੀ ਇੱਛਾ ਨਹੀਂ ਹੈ। ਚੋਣ ਨਤੀਜੇ ਆਉਣ ਮਗਰੋਂ ਮੈਂ ਅਪਣੀ ਖੁਹਾਇਸ਼ ਗਠਜੋੜ ਸਾਹਮਣੇ ਜ਼ਾਹਿਰ ਕੀਤੀ ਸੀ। ਪਰ ਦਬਾਅ ਇੰਨਾ ਸੀ ਕਿ ਮੈਨੂੰ ਫਿਰ ਤੋਂ ਕੰਮ ਸਾਂਭਣਾ ਪਿਆ।

ਨਿਤਿਸ਼ ਨੇ ਕਿਹਾ ਕਿ ਅਸੀਂ ਸਵਾਰਥ ਲਈ ਕੰਮ ਨਹੀਂ ਕਰਦੇ। ਅੱਜ ਤਕ ਮੈਂ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ। ਕੌਮੀ ਪ੍ਰਧਾਨ ਦੇ ਅਹੁਦੇ ਤੋਂ ਖੁਦ ਨੂੰ ਮੁਕਤ ਕੀਤੇ ਜਾਣ ਦੀ ਗੱਲ ਤੇ ਉਹਨਾਂ ਕਿਹਾ ਕਿ ਪਾਰਟੀ ਛੱਡੀ ਨਹੀਂ। ਦਿਨ-ਰਾਤ ਪਾਰਟੀ ਦੇ ਕੰਮ ਵਿੱਚ ਲੱਗੇ ਰਹਿੰਦੇ ਹਾਂ।

ਵਿਅਸਤ ਹੋਣ ਕਾਰਨ ਪਾਰਟੀ ਪ੍ਰਧਾਨ ਦਾ ਕੰਮ ਠੀਕ ਤਰ੍ਹਾਂ ਨਹੀਂ ਦੇਖ ਪਾ ਰਿਹਾ ਸੀ। ਉਹਨਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਪਾਰਟੀ ਦੇ ਸੰਗਠਨ ਦਾ ਵਿਸਥਾਰ ਹੋਣਾ ਚਾਹੀਦਾ ਹੈ। ਇਸ ਲਈ ਲੋਕ ਦੂਜੇ ਸੂਬਿਆਂ ਵਿੱਚ ਸਮਾਂ ਦੇਣ। ਇਸ ਦਿਸ਼ਾ ਵਿੱਚ ਕਾਫੀ ਅਹਿਮ ਕੰਮ ਹੋਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

Most Popular

To Top