ਨਹੀਂ ਥਮ ਰਿਹਾ ਲੰਪੀ ਸਕਿਨ ਦਾ ਕਹਿਰ! ਇੱਕ ਹੀ ਦਿਨ ਚ 17 ਪਸ਼ੂਆਂ ਦੀ ਮੌਤ

 ਨਹੀਂ ਥਮ ਰਿਹਾ ਲੰਪੀ ਸਕਿਨ ਦਾ ਕਹਿਰ! ਇੱਕ ਹੀ ਦਿਨ ਚ 17 ਪਸ਼ੂਆਂ ਦੀ ਮੌਤ

ਲੰਪੀ ਸਕਿਨ ਬਿਮਾਰੀ ਨਾਲ ਅੱਜ ਇੱਕੋ ਦਿਨ ਵਿੱਚ 17 ਪਸ਼ੂਆਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ: ਬਹਾਦਰ ਸਿੰਘ ਨੇ ਦੱਸਿਆ ਕਿ,“ਅੱਜ ਜ਼ਿਲ੍ਹੇ ‘ਚ 17 ਪਸ਼ੂਆਂ ਦੀ ਲੰਪੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਵਿਭਾਗ ਵੱਲੋਂ ਲਗਾਤਾਰ ਤੰਦਰੁਸਤ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਅੱਜ ਵੀ 660 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ।”

ਉਨ੍ਹਾਂ ਵੱਲੋਂ ਇਹ ਵੀ  ਦੱਸਿਆ ਗਿਆ ਕਿ ਅੱਜ ਨਵੇਂ ਪ੍ਰਭਾਵਿਤ ਪਸ਼ੂਆਂ ਦੀ ਗਿਣਤੀ 52 ਹੈ, ਜਦਕਿ 352 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ ਅਤੇ ਅੱਜ ਜ਼ਿਲ੍ਹੇ ਦੇ ਕੁੱਲ 115 ਪਸ਼ੂ ਤੰਦਰੁਸਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਵਾਲੇ ਡਾਕਟਰਾਂ ਦੀ ਦੇਖ-ਰੇਖ ਹੇਠ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਲੋਕਾਂ ਨੂੰ ਚਮੜੀ ਦੇ ਰੋਗਾਂ ਤੋਂ ਫੈਲਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਮੂਹ ਸੰਸਥਾਵਾਂ ਦੇ ਅਧਿਕਾਰੀ ਅਤੇ ਕਰਮਚਾਰੀ ਪਸ਼ੂਆਂ ਦੇ ਇਲਾਜ ਅਤੇ ਟੀਕਾਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਸਾਰੀਆਂ ਸੰਸਥਾਵਾਂ ਜਨਤਕ ਛੁੱਟੀਆਂ ਅਤੇ ਐਤਵਾਰ ਵਾਲੇ ਦਿਨ ਕੰਮ ਲਈ ਖੁੱਲ੍ਹੀਆਂ ਰਹਿੰਦੀਆਂ ਹਨ। ਦੱਸ ਦਈਏ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤ ਦੇ ਕੁਝ ਰਾਜਾਂ ਵਿੱਚ ਲਗਭਗ 3,000 ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਨਾਲ ਮੌਤ ਹੋ ਗਈ ਹੈ। ਇਸ ਬਿਮਾਰੀ 4,000 ਤੋਂ ਵੱਧ ਪਸ਼ੂ, ਮੁੱਖ ਤੌਰ ‘ਤੇ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ 90,000 ਤੋਂ ਵੱਧ ਪਸ਼ੂ ਪੀੜਤ ਹੋਏ ਹਨ।

Leave a Reply

Your email address will not be published.