ਵੈਸੇ ਤਾਂ ਪੰਜਾਬ ਪੁਲਿਸ ਨੇ ਲੋਕਾਂ ਦੀ ਸੁਰਖਿਆ ਦਾ ਜ਼ਿਮਾਂ ਚੁੱਕਿਆ ਹੋਇਆ ਹੈ ਪਰ ਆਏ ਦਿਨ ਸਾਹਮਣੇ ਆ ਰਹੀਆਂ ਕੁੱਝ ਪਲਿਸ ਮੁਲਾਜ਼ਮਾਂ ਦੀ ਵੀਡੀਓ ਨੂੰ ਦੇਖ ਇੰਝ ਜਾਪਦਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਖੁਦ ਹੀ ਸੁਰਖਿਆ ਦੀ ਲੋੜ ਹੈ ਕਿਉਂਕਿ ਅਕਸਰ ਹੀ ਕੁੱਝ ਗੈਰ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਕਰਕੇ ਪੂਰੀ ਪੰਜਾਬ ਪੁਲਿਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ।
ਇਸ ਸੈਂਟਰ ‘ਚ ਵੜੇ ਹੋਏ ਸੀ ਮੁੰਡੇ ਕੁੜੀਆਂ, ਉਤੋਂ ਪੁਲਿਸ ਦਾ ਪੈ ਗਿਆ ਛਾਪਾ…
ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੁੰਮਟਾਲਾ ਪੁਲਿਸ ਚੌਂਕੀ ‘ਚ ਤਾਇਨਾਤ ਏਐਸਆਈ ਵੱਲੋਂ ਨਸ਼ੇ ‘ਚ ਟੱਲੀ ਹੋ ਕੇ ਆਪਣੇ ਹੀ ਦੋ ਪੁਲਿਸ ਮੁਲਾਜ਼ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੀ ਕਿ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਉਧਰ ਇਸ ਸਬੰਧੀ ਥਾਣੇ ਦੇ ਐਸਐਚਓ ਦਾ ਕਹਿਣਾ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਏਐਸਆਈ ਮਾਮਲਾ ਦਰਜ ਕਰ ਕੇ ਬਣਦੀ ਕਾਰਵਾਈ ਸ਼ਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਨਸ਼ੇ ਦੀ ਹਾਲਤ ‘ਚ ਆਪਣੇ ਹੀ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਹੋਵੇ ਸਗੋਂ ਇਸ ਤੋਂ ਪਹਿਲਾਂ ਹੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ‘ਚ ਨਸ਼ੇ ਦੀ ਹਾਲਤ ‘ਚ ਪੁਲਿਸ ਮੁਲਾਜ਼ਮ ਸੜਕਾਂ ਤੇ ਰੁਲਦੇ ਫਿਰਦੇ ਖਾਖੀ ਵਰਦੀ ਦੀ ਕਿਰਕੀ ਕਰਦੇ ਸਾਫ ਦੇਖੇ ਜਾ ਚੁਕੇ ਹਨ ਤੇ ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਖਾਖੀ ਦਾ ਅਕਸ ਖਰਾਬ ਕਰ ਰਹੀਆਂ ਹਨ।
