ਨਸ਼ਾ ਤਸਕਰਾਂ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, 20 ਕਿੱਲੋ ਫੜੀ ਹੈਰੋਇਨ, ਵਿਅਕਤੀ ਵੀ ਆਇਆ ਅੜਿੱਕੇ

 ਨਸ਼ਾ ਤਸਕਰਾਂ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, 20 ਕਿੱਲੋ ਫੜੀ ਹੈਰੋਇਨ, ਵਿਅਕਤੀ ਵੀ ਆਇਆ ਅੜਿੱਕੇ

ਆਏ ਦਿਨ ਸੂਬੇ ਦਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੇ ਜੰਜਾਲ ਵਿੱਚ ਫਸ ਕੇ ਅਪਣੀ ਜ਼ਿੰਦਗੀ ਖਤਮ ਕਰ ਰਿਹਾ ਹੈ। ਨਸ਼ੇ ਦੇ ਕਹਿਰ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸੁਰੱਖਿਆ ਏਜੰਸੀਆਂ ਵੱਲੋ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਕਰੀਬ 20 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਬਾਰੇ ਨਾਰਕੋਟਿਕ ਕੰਟਰੋਲ ਬਿਉਰੋ ਪੱਖ ਦੇ ਵਕੀਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਤੋਂ 20 ਕਿੱਲੋ ਹੈਰੋਇਨ, ਅਫੀਮ, ਸਾਢੇ 5 ਲੱਖ ਦੇ ਕਰੀਬ ਡਰੱਗ ਮਨੀ ਅਤੇ 2 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਓਹਨਾਂ ਦੱਸਿਆ ਕਿ ਇਸ ਵਿਅਕਤੀ ਦਾ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ 6 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਜਾਂਚ ਨਾਰਕੋਟਿਕ ਕੰਟਰੋਲ ਬਿਉਰੋ ਵੱਲੋਂ ਕੀਤੀ ਜਾ ਰਹੀ ਹੈ।

Leave a Reply

Your email address will not be published.