News

ਨਵੇਂ ਸਾਲ ’ਤੇ ਲੋਕਾਂ ਲੱਗੇਗਾ ਝਟਕਾ, ਬਦਲਣ ਜਾਣਗੇ ਰੁਪਏ-ਪੈਸੇ ਨਾਲ ਜੁੜੇ ਨਿਯਮ

ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ 2022 ਨੂੰ ਦੇਸ਼ ਵਿੱਚ ਬਦਲਾਅ ਲਾਗੂ ਹੋਣਗੇ, ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ।

ਏਟੀਐਮ ਚੋਂ ਨਕਦੀ ਕਢਵਾਉਣਾ

GST: Clothing retailers slash prices, advance end-of-season sales to get  rid of stocks ahead of GST

ਨਵੇਂ ਸਾਲ ਦੇ ਪਹਿਲੇ ਦਿਨ ਤੋਂ ਏਟੀਐਮ ਤੋਂ ਪੈਸੇ ਕਢਵਾਉਣਾ ਮਹਿੰਗਾ ਹੋ ਜਾਵੇਗਾ।

ਨਵੇਂ ਸਾਲ ਵਿੱਚ ਜੇ ਤੁਸੀਂ ਏਟੀਐਮ ਚੋਂ ਮੁਫ਼ਤ ਟਰਾਂਜੈਕਸ਼ਨ ਦੀ ਸੀਮਾ ਪੂਰੀ ਹੋਣ ਮਗਰੋਂ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਮੌਜੂਦਾ ਸਮੇਂ ਦੇ ਮੁਕਾਬਲੇ ਵੱਧ ਪੈਸੇ ਦੀ ਅਦਾਇਗੀ ਕਰਨੀ ਪਵੇਗੀ।

ਜੀਐਸਟੀ ਕਾਨੂੰਨ ਵਿੱਚ ਬਦਲਾਅ

ਨਵੇਂ ਸਾਲ ਤੇ ਜੀਐਸਟੀ ਦੀ ਗਲਤ ਰਿਟਰਨ ਭਰਨਾ ਮਹਿੰਗਾ ਹੋ ਜਾਵੇਗਾ।

ਜੀਐਸਟੀ ਅਧਿਕਾਰੀ 1 ਜਨਵਰੀ ਤੋਂ ਗਲਤ ਜੀਐਸਟੀ ਰਿਟਰਨ ਫਾਈਲ ਕਰਨ ਵਾਲੇ ਵਪਾਰੀਆਂ ਵਿਰੁੱਧ ਵਸੂਲੀ ਲਈ ਸਿੱਧੇ ਕਦਮ ਚੁੱਕ ਸਕਣਗੇ।

ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਹੋਵੇਗਾ ਮਹਿੰਗਾ
ਜੇਕਰ ਤੁਹਾਡੀ ਯੋਜਨਾ ਨਵੇਂ ਕੱਪੜੇ ਤੇ ਜੁੱਤੇ ਖਰੀਦਣ ਦੀ ਹੈ ਤਾਂ ਜੇਕਰ ਤੁਸੀਂ ਇਹ ਕੰਮ 1 ਜਨਵਰੀ ਤੋਂ ਪਹਿਲਾਂ ਕਰ ਲੈਂਦੇ ਹੋ ਤਾਂ ਤੁਸੀਂ ਫ਼ਾਇਦੇ ‘ਚ ਰਹੋਗੇ।

ਅਸਲ ਵਿੱਚ ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮ ਬੋਰਡ ਨੇ ਵੱਖ-ਵੱਖ ਕਿਸਮਾਂ ਦੇ ਕੱਪੜਿਆਂ, ਲਿਬਾਸਾਂ ਤੇ ਜੁੱਤੀਆਂ ਲਈ ਜੀਡੀਪੀ ਦੀ ਦਰ ਵਧਾ ਦਿੱਤੀ ਹੈ। ਪਹਿਲਾਂ ਇਹ ਦਰ 5 ਫ਼ੀਸਦੀ ਸੀ, ਹੁਣ 12 ਫ਼ੀਸਦੀ ਹੋਵੇਗੀ।  

ਨਵੀਂ ਜੀਐਸਟੀ ਦਰ 1 ਜਨਵਰੀ 2022 ਤੋਂ ਹੋਵੇਗੀ ਲਾਗੂ

ਕੁਝ ਸਿੰਥੈਟਿਕ ਫਾਈਬਰਸ ਅਤੇ ਧਾਗੇ ਲਈ ਜੀਐਸਟੀ ਦਰਾਂ ਨੂੰ 18% ਤੋਂ ਘਟਾ ਕੇ 12% ਕਰ ਦਿੱਤਾ ਗਿਆ ਹੈ।

ਆਈਪੀਪੀਬੀ ਦੇ ਨਵੇਂ ਖਰਚੇ

ਜੇ ਤੁਸੀਂ ਆਈਪੀਪੀਬੀ ਦੇ ਗਾਹਕ ਹੋ ਤਾਂ 1 ਜਨਵਰੀ 2022 ਤੋਂ ਇਕ ਸੀਮਾ ਤੋਂ ਵੱਧ ਨਕਦੀ ਕਢਵਾਉਣ ਤੇ ਜਮ੍ਹਾਂ ਕਰਨ ਲਈ ਚਾਰਜ ਲੱਗੇਗਾ।

ਬਚਤ ਤੇ ਚਾਲੂ ਖਾਤਿਆਂ ਤੋਂ ਹਰ ਮਹੀਨੇ 25 ਹਜ਼ਾਰ ਰੁਪਏ ਤਕ ਦੀ ਨਕਦੀ ਮੁਫ਼ਤ ‘ਚ ਕਢਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਹਰ ਟ੍ਰਾਂਜੈਕਸ਼ਨ ‘ਤੇ 50 ਫ਼ੀਸਦੀ ਚਾਰਜ ਦੇਣਾ ਹੋਵੇਗਾ।

ਇਸ ਦੇ ਨਾਲ ਹੀ ਬਚਤ ਅਤੇ ਚਾਲੂ ਖਾਤਿਆਂ ਵਿੱਚ ਬਿਨਾਂ ਕਿਸੇ ਚਾਰਜ ਤੋਂ ਸਿਰਫ਼ 10,000 ਰੁਪਏ ਹੀ ਜਮ੍ਹਾਂ ਕੀਤੇ ਜਾ ਸਕਦੇ ਹਨ। ਜੇ ਤੁਸੀਂ ਇਸ ਤੋਂ ਜ਼ਿਆਦਾ ਰਕਮ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ।

Click to comment

Leave a Reply

Your email address will not be published.

Most Popular

To Top