News

ਨਵੇਂ ਸਾਲ ’ਤੇ ਰਾਤ ਨੂੰ ਨਹੀਂ ਨਿਕਲ ਸਕੋਗੇ ਘਰ ਤੋਂ ਬਾਹਰ, ਸਰਕਾਰ ਨੇ ਲਗਾਈ ਪਾਬੰਦੀ

ਕੋਰੋਨਾ ਦਾ ਕਹਿਰ ਅਜੇ ਖਤਮ ਨਹੀਂ ਹੋਇਆ। ਨਵੇਂ ਸਾਲ ਆਮਦ ਮੌਕੇ 31 ਦਸੰਬਰ ਦੀ ਰਾਤ 10 ਵਜੇ ਤੋਂ ਬਾਅਦ ਲੋਕ ਸੜਕਾਂ ਤੇ ਨਹੀਂ ਨਿਕਲ ਸਕਣਗੇ। ਸਰਕਾਰ ਦੀਆਂ ਹਦਾਇਤਾਂ ਤੇ 10 ਵਜੇ ਤੋਂ ਬਾਅਦ ਕਰਫਿਊ ਲੱਗੇਗਾ। ਫਿਲਹਾਲ ਸਰਕਾਰ ਵੱਲੋਂ ਨਵੇਂ ਸਾਲ ਬਾਰੇ ਕੋਈ ਗਾਈਡਲਾਈਨਜ਼ ਜਾਰੀ ਨਹੀਂ ਕੀਤੀਆਂ ਗਈਆਂ।

ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋਂ 10 ਵਜੇ ਤੋਂ ਬਾਅਦ ਕਰਫਿਊ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਇਹਨਾਂ ਸਰਕਾਰੀ ਨਿਯਮਾਂ ਦੀ ਪਾਲਣਾ ਕਰੇ। ਜੇ ਕੋਈ ਨਿਯਮਾਂ ਨੂੰ ਭੰਗ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਅੱਗੇ ਕਿਹਾ ਕਿ ਡੀਸੀਪੀ ਜਗਮੋਹਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਚੌਕਸੀ ਵਧਾ ਕੇ ਸ਼ਹਿਰ ਵਿੱਚ ਅਹਿਮ ਸਥਾਨਾਂ ਤੇ ਨਾਕਾਬੰਦੀ ਕੀਤੀ ਜਾਵੇਗੀ। ਖਾਸ ਲਾਰੰਸ ਰੋਡ ਸਮੇਤ ਮਹੱਤਵਪੂਰਨ ਸਥਾਨਾਂ ਤੇ ਪੁਲਿਸ ਵਾਧੂ ਫੋਰਸ ਤਾਇਨਾਤ ਕਰੇਗੀ।

Click to comment

Leave a Reply

Your email address will not be published.

Most Popular

To Top