ਨਵੇਂ ਸਾਲ ’ਤੇ ਮਿਲ ਸਕਦਾ ਹੈ ਵੱਡਾ ਝਟਕਾ, 10,000 ਰੁਪਏ ਤੋਂ ਜ਼ਿਆਦਾ ਜਮ੍ਹਾ ਕਰਵਾਉਣ ’ਤੇ ਲੱਗੇਗਾ ਚਾਰਜ

 ਨਵੇਂ ਸਾਲ ’ਤੇ ਮਿਲ ਸਕਦਾ ਹੈ ਵੱਡਾ ਝਟਕਾ, 10,000 ਰੁਪਏ ਤੋਂ ਜ਼ਿਆਦਾ ਜਮ੍ਹਾ ਕਰਵਾਉਣ ’ਤੇ ਲੱਗੇਗਾ ਚਾਰਜ

ਨਵੇਂ ਸਾਲ ਤੇ 1 ਜਨਵਰੀ ਤੋਂ ਕੰਮ ਦੇ ਲਈ ਨਿਯਮ ਤੇ ਸ਼ਰਤਾਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਇਸ ਸਿਲਸਿਲੇ ਵਿੱਚ ਇੱਕ ਬੈਂਕ ਦੇ ਨਵੇਂ ਨਿਯਮ ਕਰਕੇ ਹੁਣ ਗਾਹਕਾਂ ਲਈ ਨਕਦ ਕਢਵਾਉਣ ਤੇ ਪੈਸੇ ਜਮ੍ਹਾਂ ਕਰਨ ਦੀ ਇੱਕ ਸੀਮ ਤੈਅ ਕੀਤੀ ਹੈ। ਜੇ ਤੁਸੀਂ ਇਸ ਬੈਂਕ ਵਿੱਚ ਬਚਤ ਖਾਤੇ ਵਿੱਚ 10,000 ਰੁਪਏ ਤੋਂ ਵੱਧ ਜਮ੍ਹਾਂ ਕਰਦੇ ਹੋ ਤਾਂ ਹੁਣ ਤੁਹਾਨੂੰ ਚਾਰਜ ਦੇਣਾ ਪਵੇਗਾ।

ATM operators cautious of RBI's Rs 10,000 cash-out penalty | Business News

ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਤੁਸੀਂ ਬਚਤ ਅਤੇ ਚਾਲੂ ਖਾਤਿਆਂ ਵਿੱਚ ਬਗੈਰ ਕਿਸੇ ਚਾਰਜ ਦੇ ਇਕ ਮਹੀਨੇ ਵਿੱਚ ਸਿਰਫ 10,000 ਰੁਪਏ ਜਮ੍ਹਾਂ ਕਰਵਾ ਸਕਦੇ ਹੋ। IPPB ਨੇ ਆਪਣੀ ਵੈਬਸਾਈਟ ਤੇ ਜਾਣਕਾਰੀ ਦਿੱਤੀ ਹੈ ਕਿ ਗਾਹਕਾਂ ਨੂੰ 10,000 ਦੀ ਇਸ ਸੀਮਾ ਤੋਂ ਜ਼ਿਆਦਾ ਜਮ੍ਹਾਂ ਕਰਵਾਉਣ ਤੇ ਵਾਧੂ ਚਾਰਜ ਦੇਣਾ ਹੋਵੇਗਾ।

ਦਰਅਸਲ, ਇੰਡੀਆ ਪੋਸਟ ਪੇਮੈਂ ਬੈਂਕ ਨੇ ਤਿੰਨ ਪ੍ਰਕਾਰ ਦੇ ਖਾਤੇ ਖੋਲ੍ਹੇ ਜਾਂਦੇ ਹਨ ਜਿਸ ਵਿੱਚ ਬੇਸਿਕ ਸੇਵਿੰਗ ਅਕਾਉਂਟ, ਸੇਵਿੰਗ ਅਕਾਉਂਟ ਲਈ ਵੱਖ-ਵੱਖ ਨਿਯਮ ਹਨ। ਇੰਡੀਆ ਪੋਸਟ ਪੇਮੈਂਟ ਬੈਂਕ ਨੇ ਸੂਚਿਤ ਕੀਤਾ ਹੈ ਕਿ ਨਵੇਂ ਖਰਚੇ 1 ਜਨਵਰੀ, 2022 ਤੋਂ ਲਾਗੂ ਹੋਣਗੇ ਅਤੇ ਬੈਂਕਿੰਗ ਦੇ ਹੋਰ ਨਿਯਮਾਂ ਦੇ ਅਨੁਸਾਰ ਉਨ੍ਹਾਂ ‘ਤੇ GST/ਸੈੱਸ ਲਗਾਇਆ ਜਾਵੇਗਾ।

ਆਈਪੀਪੀਬੀ ਦੇ ਮੂਲ ਬਚਤ ਖਾਤੇ ਤੋਂ ਇਲਾਵਾ ਬੇਸਿਕ ਸੇਵਿੰਗ ਅਕਾਉਂਟ ਤੋਂ ਇਲਾਵਾ ਹਰ ਮਹੀਨੇ 25000 ਰੁਪਏ ਕਢਵਾਉਣ ਲਈ ਕੋਈ ਚਾਰਜ ਨਹੀਂ ਲੱਗੇਗਾ। ਜੇ ਇਸ ਸੀਮਾ ਤੋਂ ਵੱਧ ਪੈਸੇ ਕਢਵਾਉਂਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 25 ਰੁਪਏ ਅਦਾ ਕਰਨੇ ਪੈਣਗੇ ਜਿਸ ਤੋਂ ਬਾਅਦ ਤੁਹਾਡੇ ਲਈ ਆਈਪੀਪੀਬੀ ਤੋਂ ਪੈਸੇ ਕਢਵਾਉਣਾ ਅਤੇ ਜਮ੍ਹਾ ਕਰਨਾ ਹੋਰ ਮਹਿੰਗਾ ਹੋ ਜਾਵੇਗਾ।

ਆਈਪੀਪੀਬੀ ਵਿੱਚ ਤਿੰਨ ਪ੍ਰਕਾਰ ਦੇ ਬਚਤ ਖਾਤੇ ਖੋਲ੍ਹੇ ਜਾਂਦੇ ਹਨ ਇਸ ਵਿੱਚ ਬੇਸਿਕ ਸੇਵਿੰਗ ਖਾਤੇ ਤੋਂ ਹਰ ਮਹੀਨੇ ਚਾਰ ਵਾਰ ਮੁਫ਼ਤ ਯਾਨੀ ਬਿਨਾਂ ਕਿਸੇ ਫ਼ੀਸ ਦੀ ਨਕਦੀ ਕਢਵਾਈ ਜਾ ਸਕਦੀ ਹੈ। ਪਰ ਇਸ ਤੋਂ ਬਾਅਦ ਗਾਹਕਾਂ ਨੂੰ ਹਰ ਨਿਕਾਸੀ ਤੇ ਘੱਟੋ-ਘੱਟ 25 ਰੁਪਏ ਦੇਣੇ ਹੋਣਗੇ।

Leave a Reply

Your email address will not be published.