ਨਵੇਂ ਵਿਆਹੇ ਜੋੜੇ ਨੇ ਕਿਸਾਨੀ ਅੰਦੋਲਨ ਨੂੰ ਬਣਾਇਆ ਗਵਾਹ, ਕਿਸਾਨੀ ਸੰਘਰਸ਼ ’ਚ ਹੋਏ ਸ਼ਾਮਲ

 ਨਵੇਂ ਵਿਆਹੇ ਜੋੜੇ ਨੇ ਕਿਸਾਨੀ ਅੰਦੋਲਨ ਨੂੰ ਬਣਾਇਆ ਗਵਾਹ, ਕਿਸਾਨੀ ਸੰਘਰਸ਼ ’ਚ ਹੋਏ ਸ਼ਾਮਲ

ਜੀਦਾ ਟੋਲ ਪਲਾਜ਼ਾ ’ਤੇ ਕਿਸਾਨ ਸੰਘਰਸ਼ ਦੇ ਧਰਨੇ ’ਚ ਇਕ ਨਵੇਂ ਵਿਆਹ ਜੋੜੇ ਨੇ ਹਾਜ਼ਰੀ ਲਗਵਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਬਲਾਕ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਦੱਸਿਅ ਕਿ ਪਿੰਡ ਸਿਵੀਆਂ ਦਾ ਇਕ ਨਵ-ਵਿਆਹਿਆ ਜੋੜਾ ਅੱਜ ਜੀਦਾ ਟੋਲ ਪਲਾਜ਼ੇ ’ਤੇ ਕਿਸਾਨ ਸੰਘਰਸ਼ ਦਾ ਹਾਮੀ ਹੋਣ ਲਈ ਪੁੱਜਿਆ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵੇਂ ਵਿਆਹੇ ਜੋੜੇ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦਾ ਗਵਾਹ ਉਹ ਕਿਸਾਨ ਸੰਘਰਸ਼ ਨੂੰ ਬਣਾਉਣਾ ਚਾਹੁੰਦੇ ਸਨ। ਇਸ ਲਈ ਵਿਆਹ ਤੋਂ ਬਾਅਦ ਘਰ ਜਾਣ ਦੀ ਬਜਾਏ ਉਹ ਪਹਿਲਾਂ ਧਰਨੇ ’ਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਹਨ।

ਉਨ੍ਹਾਂ ਕਿਹਾ ਕਿ ਉਹ ਕੱਲ੍ਹ ਨੂੰ ਦਿੱਲੀ ਵੀ ਜਾਣਗੇ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ’ਚ ਵੀ ਸ਼ਾਮਲ ਹੋਣਗੇ।  ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਵਿਰੋਧੀ ਨਾਅਰਿਆਂ ਦੀ ਗੜਗੜਾਹਟ ’ਚ ਨਵੇਂ ਜੋੜੇ ਨੂੰ ਸਿਰੋਪਾਓ ਪਾ ਕੇ ਆਸ਼ੀਰਵਾਦ ਦਿੱਤਾ।

ਗੁਰਪਾਲ ਸਿੰਘ ਨੇ ਦੱਸਿਆ ਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ, ਜਦੋਂ ਲੋਕ ਆਪਣੇ ਸਮਾਗਮਾਂ ’ਚ ਸਿਆਸੀ ਲੀਡਰਾਂ ਨੂੰ ਬਲਾਉਣਾ ਪਸੰਦ ਕਰਦੇ ਸਨ। ਇਸ ਸਮੇਂ ਕਿਸਾਨ ਸੰਘਰਸ਼ ਹੀ ਸਭ ਕੁਝ ਹੈ, ਕਿਉਂਕਿ ਇਹ ਸੰਘਰਸ਼ ਹਰੇਕ ਸਿਆਸਤ ਤੇ ਅਫ਼ਸਰਸ਼ਾਹੀ ਤੋਂ ਉੱਪਰ ਉੱਠ ਚੁੱਕਾ ਹੈ।
 

Leave a Reply

Your email address will not be published.