News

ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਕੈਬਨਿਟ ਮੀਟਿੰਗ

ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਹਨਾਂ ਨੇ ਅੱਜ ਮੁੱਖ ਮੰਤਰੀ ਅਹੁਦੇ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਚੰਨੀ ਨੇ ਅੱਜ ਹੀ ਕੈਬਨਿਟ ਬੈਠਕ ਬੁਲਾ ਲਈ ਹੈ। ਮੀਟਿੰਗ ਵਿੱਚ ਦੋਵੇਂ ਡਿਪਟੀ ਸੀਐਮ ਸ਼ਾਮਲ ਹੋਣਗੇ। ਥੋੜੀ ਦੇਰ ਵਿੱਚ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ। ਚੰਨੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਕਈ ਐਲਾਨ ਕੀਤੇ ਹਨ।

Who is Charanjit Singh Channi

ਆਪਣੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਸਾਰੇ ਐਲਾਨਾਂ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ। ਚਰਨਜੀਤ ਸਿੰਘ ਚੰਨੀ ਦੇ ਨਵਾਂ ਮੁੱਖ ਮੰਤਰੀ ਬਣਦਿਆਂ ਹੀ ਸੀਐਮਓ ਵਿੱਚ ਨਹੀਂ ਟੀਮ ਦੀ ਤਾਇਨਾਤੀ ਹੋ ਗਈ ਹੈ। ਰਾਹੁਲ ਤਿਵਾੜੀ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਹੁਸਨ ਲਾਲ ਸੀਐਮ ਦੇ ਪ੍ਰਿੰਸੀਪਲ ਸਕੱਤਰ ਲਾਏ ਗਏ ਹਨ। ਸੀਐਮਓ ਵਿੱਚ ਨਵੀਂ ਟੀਮ ਦੀਆਂ ਤਾਇਨਾਤੀਆਂ ਸ਼ੁਰੂ ਹੋ ਗਈਆਂ ਹਨ।

ਨਵੇਂ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਜੇ ਕਿਸਾਨਾਂ ਨੂੰ ਕੋਈ ਨੁਕਸਾਨ  ਪਹੁੰਚਦਾ ਹਾ ਤਾਂ ਉਹ ਆਪਣਾ ਗਲਾ ਵੱਢ ਕੇ ਦੇ ਦੇਣਗੇ। ਜੇ ਕਿਸਾਨ ਡੁੱਬ ਗਿਆ ਤਾਂ ਦੇਸ਼ ਡੁੱਬ ਜਾਵੇਗਾ। ਅਰਥ ਵਿਵਸਥਾ ਡੁੱਬ ਜਾਵੇਗੀ। ਜੇ ਖੇਤੀ ਖੁਸ਼ਹਾਲ ਹੋਵੇਗੀ ਤਾਂ ਹੀ ਪੰਜਾਬ ਖੁਸ਼ ਹੋਵੇਗਾ। ਪੰਜਾਬ ਦਾ ਕਿਸਾਨ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਲਈ ਬਿਜਲੀ ਮੁਫ਼ਤ ਹੋਣੀ ਚਾਹੀਦੀ ਹੈ। ਉਹਨਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਵੱਡੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣਗੇ। ਜੇ ਕਿਸੇ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ, ਤਾਂ ਅਸੀਂ ਉਸ ਦੇ ਘਰ ਬਿਜਲੀ ਬਹਾਲ ਕਰਾਂਗੇ। ਇਹ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ। ਉਹਨਾਂ ਭਰੋਸਾ ਜਤਾਇਆ ਗਿਆ ਹੈ ਕਿ ਕਿਸੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ। ਕਾਨੂੰਨ ਸਾਰਿਆਂ ਲਈ ਸਮਾਨ ਹੋਵੇਗਾ।

Click to comment

Leave a Reply

Your email address will not be published.

Most Popular

To Top