Tech

ਨਵੇਂ ਨਾਮ ਨਾਲ ਪਬਜੀ ਮੋਬਾਇਲ ਗੇਮ ਦੀ ਹੋ ਰਹੀ ਹੈ ਵਾਪਸੀ

ਪਬਜੀ ਮੋਬਾਇਲ ਦੀ ਭਾਰਤ ਵਿੱਚ ਨਵੇਂ ਨਾਂ ਨਾਲ ਵਾਪਸੀ ਹੋ ਰਹੀ ਹੈ। ਇਹ ਗੇਮ ਨੂੰ ਦੱਖਣ ਕੋਰੀਆ ਦੀ ਕੰਪਨੀ ਕਰਾਫਟੋਨ ਲਾਂਚ ਕਰੇਗੀ। ਭਾਰਤ ਵਿੱਚ ਪਬਜੀ ਮੋਬਾਇਲ ਇੰਡੀਆ ਦੇ ਯੂਟਿਊਬ, ਫੇਸਬੁੱਕ ਅਤੇ ਤਮਾਮ ਸੋਸ਼ਲ ਮੀਡੀਆ ਪੇਜ਼ਾਂ ਦਾ ਨਾਂ ਵੀ ਬਦਲ ਕੇ Battleground Mobile India ਕਰ ਦਿੱਤਾ ਗਿਆ ਹੈ।

Only Indian players will be able to pre-register for Battlegrounds Mobile  India

ਕੰਪਨੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਗੇਮ ਨਹੀਂ ਖੇਡ ਸਕਣਗੇ ਅਤੇ ਜੇ ਉਹ ਖੇਡਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਅਪਣੇ ਮਾਤਾ-ਪਿਤਾ ਦਾ ਮੋਬਾਇਲ ਨੰਬਰ ਕੰਪਨੀ ਨਾਲ ਸਾਂਝਾ ਕਰਨਾ ਪਵੇਗਾ। ਮਾਤਾ ਪਿਤਾ ਨੂੰ ਇਸ ਗੱਲ ਦਾ ਵੀ ਅਧਿਕਾਰ ਹੋਵੇਗਾ ਕਿ ਉਹ ਅਪਣੇ ਬੱਚੇ ਨੂੰ ਗੇਮ ਖੇਡਣ ਦੇਣਾ ਚਾਹੁੰਦੇ ਹਨ ਜਾਂ ਨਹੀਂ।

ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 117 ਗੇਮਾਂ ਨਾਲ ਪਬਜੀ ਨੂੰ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। ਪਬਜੀ ਬੈਨ ਹੋਣ ਤੋਂ ਪਹਿਲਾਂ ਇਸ ਦੀ ਨਿੰਦਾ ਹਿੰਸਕ ਗੇਮ ਦੇ ਤੌਰ ’ਤੇ ਹੋ ਰਹੀ ਸੀ। ਕਰਾਫਟੋਨ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ, ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ ਲਈ ਪਹਿਲਾਂ ਪ੍ਰੀ-ਰਜਿਸਟ੍ਰੇਸ਼ਨ ਹੋਵੇਗਾ ਅਤੇ ਉਸ ਤੋਂ ਬਾਅਦ ਗੇਮ ਭਾਰਤ ਵਿੱਚ ਲਾਂਚ ਕੀਤੀ ਜਾਵੇਗੀ।

ਇਸ ਗੇਮ ਨੂੰ ਸਿਰਫ਼ ਭਾਰਤੀ ਹੀ ਖੇਡ ਸਕਣਗੇ।’ ਇਸ ਵਿੱਚ ਕੰਪਨੀ ਵੱਲੋਂ ਡਾਟਾ ਵੀ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਹੈ। ਕੰਪਨੀ ਨੇ ਕਿਹਾ ਹੈ ਕਿ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੇ ਪਲੇਅਰਾਂ ਦਾ ਪੂਰਾ ਡਾਟਾ ਭਾਰਤੀ ਡਾਟਾ ਸੈਂਟਰ ’ਤੇ ਹੀ ਸਟੋਰ ਹੋਵੇਗਾ ਅਤੇ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top