ਨਵੀਂ ਪਾਰਟੀ ਬਣਾ ਪੰਜਾਬ ’ਚ ਵਿਧਾਨ ਸਭਾ ਸੀਟਾਂ ’ਤੇ ਲੜਾਂਗਾ ਚੋਣ: ਗੁਰਨਾਮ ਸਿੰਘ ਚੜੂਨੀ

ਹਰਿਆਣਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ, “ਨਵੀਂ ਪਾਰਟੀ ਬਣਾ ਕੇ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੀਆਂ ਜਾਣਗੀਆਂ। ਇਸ ਤੋਂ ਇਲਾਵਾ ਚੜੂਨੀ ਨੇ ਲੱਖਾ ਸਿਧਾਣਾ ’ਤੇ ਵੀ ਸ਼ਬਦੀ ਹਮਲਾ ਬੋਲਿਆ। ਚੜੂਨੀ ਨੇ ਕਿਹਾ ਕਿ, “ਭਾਵੇਂ ਪੰਜਾਬ ਦੀ ਜਵਾਨੀ ਲੱਖਾ ਨਾਲ ਜੁੜੀ ਹੋਈ ਹੈ, ਪਰ ਉਸ ਵਿੱਚ ਅਨੁਸ਼ਾਸਨਹੀਣਤਾ ਹੈ।

ਆਉਣ ਵਾਲੇ ਸਮੇਂ ਵਿੱਚ ਪੰਜਾਬ ਚੋਣਾਂ ਲਈ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।” ਗੁਰਨਾਮ ਚੜੂਨੀ ਨੇ ਕਿਹਾ ਕਿ, “ਉਹਨਾਂ ਦੀ ਪਾਰਟੀ ਦਾ ਉਮੀਦਵਾਰ ਜੋ ਵੀ ਹੋਵੇਗਾ, ਉਹ ਕਿਸਾਨ ਹੀ ਹੋਵੇਗਾ। ਇਸ ਲਈ ਅਜੇ ਵੀ ਚਰਚਾ ਚੱਲ ਰਹੀ ਹੈ।”
ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚੜੂਨੀ ਨੇ ਕਿਹਾ ਕਿ, “ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕਿਉਂ ਕਿ ਇਹ ਮਾਮਲਾ ਭਾਜਪਾ ਅਤੇ ਖੂਫੀਆ ਏਜੰਸੀਆਂ ਨਾਲ ਜੁੜਿਆ ਹੋਇਆ ਹੈ। ਉਕਤ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ ਹੈ।” ਉਹਨਾਂ ਨੇ ਲੱਖਾ ਸਿਧਾਣਾ ਬਾਰੇ ਕਿਹਾ ਕਿ, “ਪੰਜਾਬ ਦੇ ਨੌਜਵਾਨ ਬੇਸ਼ੱਕ ਲੱਖਾ ਨਾਲ ਜੁੜੇ ਹੋਣ ਪਰ ਉਸ ਵਿੱਚ ਅਨੁਸ਼ਾਸਨਹੀਣਤਾ ਹੈ। ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਸੰਘਰਸ਼ ਕਰਨਗੇ।”
